ਹਰਭਜਨ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਅਤੇ ਭੈਣ ਦੇ ਲਈ ਲਿਖਿਆ ਖ਼ਾਸ ਸੁਨੇਹਾ

Written by  Shaminder   |  February 02nd 2023 01:23 PM  |  Updated: February 02nd 2023 01:23 PM

 ਹਰਭਜਨ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਅਤੇ ਭੈਣ ਦੇ ਲਈ ਲਿਖਿਆ ਖ਼ਾਸ ਸੁਨੇਹਾ

ਹਰਭਜਨ ਸਿੰਘ (Harbhajan Singh)  ਆਪਣੇ ਪਰਿਵਾਰ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭੈਣ(Sister) ਅਤੇ ਮਾਂ (Mother)  ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹਨਾਂ ਦੀ ਮਾਂ, ਭੈਣ, ਭਾਣਜਾ ਅਤੇ ਭਾਣਜੀ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : 3 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਕਰਣ ਔਜਲਾ ਅਤੇ ਪਲਕ, ਅਗਸਤ ‘ਚ ਹੋਇਆ ਸੀ ਬ੍ਰਾਈਡਲ ਸ਼ਾਵਰ

ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ ਕਿ ‘ਸਮਾਂ ਬਹੁਤ ਜਲਦੀ ਬੀਤਦਾ ਹੈ, ਪਰ ਇੱਕ ਚੀਜ਼ ਅਜਿਹੀ ਹੈ ਜੋ ਹਮੇਸ਼ਾ ਬਣੀ ਰਹਿੰਦੀ ਹੈ। ਉਹ ਹੈ ਮੇਰੀ ਮਾਂ ਅਤੇ ਭੈਣ ਤੋਂ ਮਿਲਣ ਵਾਲਾ ਪਿਆਰ ਅਤੇ ਸਮਰਥਨ’।

Geeta basra And Harbhajan Singh

ਹੋਰ ਪੜ੍ਹੋ : ਗਾਇਕ ਸ਼੍ਰੀ ਬਰਾੜ ਨੂੰ ਮਿਲ ਰਹੀਆਂ ਧਮਕੀਆਂ, ਗਾਇਕ ਨੇ ਲਾਈਵ ਹੋ ਕੇ ਕਿਹਾ ‘ਸਾਲ ‘ਚ 8 ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼’

ਪ੍ਰਸ਼ੰਸਕਾਂ ਨੇ ਵੀ ਦਿੱਤੇ ਖੂਬ ਰਿਐਕਸ਼ਨ

ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਨੇ ਲਿਖਿਆ ‘ਮਾਵਾਂ ਮਾਵਾਂ, ਮਾਂ ਜੰਨਤ ਦਾ ਪਰਛਾਵਾਂ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਭਾਜੀ ਆਪਣੀ ਮਾਂ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ’ । ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਵੱਲੋਂ ਹੋਰ ਵੀ ਕਈ ਪ੍ਰਤੀਕਰਮ ਸਾਹਮਣੇ ਆ ਰਹੇ ਹਨ ।

ਹਰਭਜਨ ਸਿੰਘ ਦਾ ਪਰਿਵਾਰ

ਹਰਭਜਨ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਦਾਕਾਰਾ ਗੀਤਾ ਬਸਰਾ ਦੇ ਨਾਲ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ।ਹਰਭਜਨ ਸਿੰਘ ਨੇ ਗੀਤਾ ਨੂੰ ਇੱਕ ਸ਼ੋਅ ‘ਚ ਵੇਖਿਆ ਸੀ । ਜਿਸ ਤੋਂ ਬਾਅਦ ਗੀਤਾ ਦਾ ਨੰਬਰ ਹਾਸਲ ਕਰਨ ਦੇ ਲਈ ਹਰਭਜਨ ਸਿੰਘ ਨੂੰ ਕਾਫੀ ਮਿਹਨਤ ਕਰਨੀ ਪਈ ਸੀ ।

geeta basra and harbhajan singh

ਆਖਿਰਕਾਰ ਦੋਨਾਂ ਦਰਮਿਆਨ ਫੋਨ ਦੇ ਜ਼ਰੀਏ ਗੱਲਬਾਤ ਹੋਣ ਲੱਗ ਪਈ ਸੀ । ਕੁਝ ਸਮਾਂ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network