ਹਰਭਜਨ ਸਿੰਘ ਨੇ ਆਪਣੀ ਪਤਨੀ ਗੀਤਾ ਬਸਰਾ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ

written by Shaminder | July 05, 2022

ਬੀਤੇ ਦਿਨ ਹਰਭਜਨ ਸਿੰਘ (Harbhajan Singh ) ਦਾ ਬਰਥਡੇ ਸੀ । ਇਸ ਮੌਕੇ ‘ਤੇ ਹਰਭਜਨ ਸਿੰਘ ਨੇ ਪਤਨੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਪਤਨੀ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣਾ ਜਨਮ ਦਿਨ ਪਤਨੀ ਗੀਤਾ ਬਸਰਾ (geeta Basra) ਦੇ ਨਾਲ ਉਸ ਦੀ ਪਸੰਦੀਦਾ ਜਗ੍ਹਾ ‘ਤੇ ਸੈਲੀਬ੍ਰੇਟ ਕੀਤਾ ਹੈ ।

ਹੋਰ ਪੜ੍ਹੋ : ਗੀਤਾ ਬਸਰਾ ਨੇ ਹਰਭਜਨ ਸਿੰਘ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਦੇ ਵੱਲੋਂ ਵੀ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਹਰਭਜਨ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹੀ ਗੀਤਾ ਬਸਰਾ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹੋਏ ਇੱਕ ਧੀ ਅਤੇ ਇੱਕ ਪੁੱਤਰ ।

geeta basra

ਹੋਰ ਪੜ੍ਹੋ : ਪਹਿਲੀ ਵਾਰ ਆਪਣੇ ਬੇਟੇ ਦੇ ਨਾਲ ਨਜਰ ਆਏ ਹਰਭਜਨ ਸਿੰਘ, ਵੀਡੀਓ ਹੋ ਰਿਹਾ ਵਾਇਰਲ

ਜਿਨ੍ਹਾਂ ਦੀਆਂ ਤਸਵੀਰਾਂ ਦੋਵੇਂ ਪਤੀ ਪਤਨੀ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਗੀਤਾ ਬਸਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਸੀਰੀਅਲਸ ‘ਚ ਕੰਮ ਕੀਤਾ ਹੈ । ਪਰ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ ।

harbhajan singh with wife geeta basra-min

ਜਿਸ ਪਿੱਛੇ ਉਸ ਨੇ ਪਰਿਵਾਰਿਕ ਰੁਝੇਵਿਆਂ ਨੂੰ ਕਾਰਨ ਦੱਸਿਆ ਸੀ । ਪਰ ਹੁਣ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋਵੇਗੀ । ਜਿਸ ਦਾ ਖੁਲਾਸਾ ਉਸ ਨੇ ਪੁੱਤਰ ਦੇ ਜਨਮ ਤੋਂ ਬਾਅਦ ਇੱਕ ਇੰਟਰਵਿਊ ‘ਚ ਕੀਤਾ ਸੀ । ਹਰਭਜਨ ਸਿੰਘ ਵੀ ਤਮਿਲ ਫ਼ਿਲਮਾਂ ‘ਚ ਨਜ਼ਰ ਆ ਸਕਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਇਸ ਫ਼ਿਲਮ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੇ ਕੀਤੇ ਸਨ ।

 

View this post on Instagram

 

A post shared by Geeta Basra (@geetabasra)

You may also like