ਹਾਰਬੀ ਸੰਘਾ ਨੇ ਬਣਾਇਆ ਨਵਾਂ ਘਰ, ਦੋਸਤ ਪਹੁੰਚੇ ਵਧਾਈ ਦੇਣ, ਵੇਖੋ ਵੀਡੀਓ

Written by  Shaminder   |  February 10th 2023 10:50 AM  |  Updated: February 10th 2023 10:50 AM

ਹਾਰਬੀ ਸੰਘਾ ਨੇ ਬਣਾਇਆ ਨਵਾਂ ਘਰ, ਦੋਸਤ ਪਹੁੰਚੇ ਵਧਾਈ ਦੇਣ, ਵੇਖੋ ਵੀਡੀਓ

ਹਾਰਬੀ ਸੰਘਾ (Harby Sangha)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਕਾਰ ਦੇ ਘਰ ਉਸ ਦੇ ਦੋਸਤ ਤਰਨ ਜਗਪਾਲ ਪਹੁੰਚੇ ਹਨ । ਦਰਅਸਲ ਅਦਾਕਾਰ ਨੇ ਨਵਾਂ ਘਰ (New House) ਬਣਾਇਆ ਹੈ ਅਤੇ ਤਰਨ ਜਗਪਾਲ ਉਨ੍ਹਾਂ ਨੂੰ ਵਧਾਈ ਦੇਣ ਦੇ ਲਈ ਪਹੁੰਚੇ ਸਨ । ਇਸ ਵੀਡੀਓ ਨੂੰ ਅਦਾਕਾਰ ਨੇ ਇੱਕ ਫਰਵਰੀ ਨੂੰ ਸਾਂਝਾ ਕੀਤਾ ਸੀ ।

Harby Sangha' image Source : Instagram

ਹੋਰ ਪੜ੍ਹੋ : ਵੈਲੇਂਨਟਾਈਨ ਵੀਕ ‘ਤੇ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਰੋਮਾਂਸ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਅਦਾਕਾਰੀ ਦੇ ਨਾਲ ਨਾਲ ਬਾਗਵਾਨੀ ਦੇ ਵੀ ਹਨ ਸ਼ੁਕੀਨ

ਅਦਾਕਾਰ ਹਾਰਬੀ ਸੰਘਾ ਅਦਾਕਾਰੀ ਦੇ ਨਾਲ-ਨਾਲ ਬਾਗਵਾਨੀ ਦੇ ਵੀ ਸ਼ੁਕੀਨ ਹਨ ਅਤੇ ਅਕਸਰ ਕਿਚਨ ਗਾਰਡਨ ‘ਚ ਸਬਜ਼ੀਆਂ ਉਗਾਉਂਦੇ ਹੋਏ ਨਜ਼ਰ ਆਉਂਦੇ ਹਨ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਹਾਰਬੀ ਸੰਘਾ ਨੇ ਅੱਜ ਵੀ ਆਪਣੇ ਕਿਚਨ ਗਾਰਡਨ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸ਼ਲਗਮ ਤੋੜਦੇ ਹੋਏ ਨਜ਼ਰ ਆ ਰਹੇ ਹਨ ।

Harby Sangha ,, image Source : Instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਦੇ ਪਿਤਾ ਜੀ ਹੋਏ ਬੀਮਾਰ, ਤਸਵੀਰ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ ‘ਜ਼ਿੰਦਗੀ ਦੀ ਕਿਤਾਬ ‘ਚ ਸਭ ਤੋਂ ਸੋਹਣਾ ਪੰਨਾ,ਬਾਪ ਦਾ ਪਿਆਰ’

ਹਾਰਬੀ ਸੰਘਾ ਦੀ ਨਿੱਜੀ ਜ਼ਿੰਦਗੀ

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇੱਕ ਪੁੱਤਰ ਅਤੇ ਇੱਕ ਧੀ ਦੇ ਪਿਤਾ ਹਨ । ਸੋਸ਼ਲ ਮੀਡੀਆ ‘ਤੇ ਉਹ ਆਪਣੇ ਬੱਚਿਆਂ ਦੇ ਨਾਲ ਵੀ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

Harby Sangha Niece Wedding , image Source : Instagram

ਅਦਾਕਾਰੀ ਦੇ ਖੇਤਰ ‘ਚ ਸਰਗਰਮ

ਹਾਰਬੀ ਸੰਘਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਉਂਝ ਤਾਂ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਪਰ ਉੇਨ੍ਹਾਂ ਦੀ ਕਾਮੇਡੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Harby Sangha (@harbysangha)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network