
ਹਾਰਬੀ ਸੰਘਾ ( Harby Sangha)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੇ ਦੋਵੇਂ ਬੱਚੇ ਡਾਂਸ (Dance Video) ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਾਰਬੀ ਸੰਘਾ ਦੀ ਧੀ ‘ਪਾਣੀ ‘ਚ ਮਧਾਣੀ’ ਫ਼ਿਲਮ ਦੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਹਾਰਬੀ ਸੰਘਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਹਾਰਬੀ ਸੰਘਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦਾ ਪੁੱਤਰ ਨਜ਼ਰ ਆ ਰਿਹਾ ਹੈ । ਦੋਵੇਂ ਭੈਣ ਭਰਾ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਗੀਤਾਂ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਨ੍ਹਾਂ ਬੱਚਿਆਂ ਦਾ ਡਾਂਸ ਵੇਖਣ ਲਾਇਕ ਹੈ ।

ਹੋਰ ਪੜ੍ਹੋ : ਪੰਜਾਬੀ ਮਾਡਲ ਰੀਮਾ ਮੋਂਗਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਕਈ ਗਾਣਿਆਂ ਵਿੱਚ ਕਰ ਚੁੱਕੀ ਹੈ ਕੰਮ
ਹਾਰਬੀ ਸੰਘਾ ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ।

ਫ਼ਿਲਮਾਂ 'ਚ ਹਰ ਤਰ੍ਹਾਂ ਦੇ ਰੋਲ ਉਨ੍ਹਾਂ ਨੇ ਨਿਭਾਏ ਹਨ, ਪਰ ਇਸ ਸਟਾਰ ਅਦਾਕਾਰ ਨੂੰ ਇਹ ਮੁਕਾਮ ਹਾਸਿਲ ਕਰਨ ਲਈ ਕਿੰਨਾ ਲੰਮਾ ਸਮਾਂ ਸੰਘਰਸ਼ ਕਰਨਾ ਪਿਆ । ਹਾਰਬੀ ਸੰਘਾ ਦਾ ਜਨਮ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ 'ਚ ਹੋਇਆ ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ 'ਚ ਪੂਰੀ ਕੀਤੀ ਅਤੇ ਡੀਏਵੀ ਕਾਲਜ ਨਕੋਦਰ ਚੋਂ ਉੱਚ ਸਿੱਖਿਆ ਹਾਸਿਲ ਕੀਤੀ ।ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ ।ਘਰ ਦੇ ਗੁਜ਼ਾਰੇ ਲਈ ਉਨ੍ਹਾਂ ਨੇ ਕਈ ਸ਼ੋਅਜ਼ ਵੀ ਕੀਤੇ ਇਹੀ ਨਹੀਂ ਕਈ ਵਾਰ ਆਰਕੈਸਟਰਾਂ ਵਾਲਿਆਂ ਨਾਲ ਵੀ ਗਏ ।ਪਹਿਲੀ ਵਾਰ ਸ਼ੋਅ 'ਤੇ ਗਏ ਤਾਂ ਉਨ੍ਹਾਂ ਨੂੰ ਸਿਰਫ਼ 20 ਰੁਪਏ ਮਿਲੇ ਸਨ।
View this post on Instagram