ਹਾਰਡ ਕੌਰ ਨੂੰ ਬਰਮਿੰਘਮ ਦੇ ਮੇਅਰ ਵੱਲੋਂ ਕੀਤਾ ਗਿਆ ਸਨਮਾਨਿਤ
ਹਾਰਡ ਕੌਰ ਇੰਡੀਅਨ ਰੈਪਰ ਅਤੇ ਹਿੱਪ ਹੌਪ ਗਾਇਕਾ ਹੈ, ਉਨ੍ਹਾਂ ਦੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਖ਼ੂਬ ਵੱਜਦੇ ਹਨ। ਉਹ ਹਿੰਦੀ ਫ਼ਿਲਮਾਂ ‘ਚ ਆਪਣੀ ਗਾਇਕੀ ਦਾ ਤੜਕਾ ਲਗਾ ਚੁੱਕੇ ਨੇ। ਉਨ੍ਹਾਂ ਕਈ ਹਿੱਟ ਗੀਤ ਦੇ ਨਾਲ ਦਰਸ਼ਕਾਂ ਦੇ ਮਨੋਰੰਜਨ ਕੀਤਾ ਹੈ ਜਿਵੇਂ ਏਕ ਗਲਾਸੀ, ਮੂਵ ਯੂਅਰ ਬਾਡੀ, ਚਾਰ ਬਜ ਗਏ ਹੈਂ, ਸਿੰਘ ਇਜ਼ ਕਿੰਗ ਆਦਿ।
ਹੋਰ ਵੇਖੋ:ਆਰ ਨੇਤ ਦੇ ਗੀਤ ‘ਡਿਫਾਲਟਰ’ ਨੇ ਪਾਰ ਕੀਤਾ ‘100 ਮਿਲੀਅਨ’ ਦਾ ਅੰਕੜਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ
ਹਾਰਡ ਕੌਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਆਪਣੇ ਫੈਨਜ਼ ਦੇ ਨਾਲ ਆਪਣੀ ਖ਼ੁਸ਼ੀ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਸਨਮਾਨ ਲੈਂਦੇ ਹੋਇਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Honoured by The Mayor Of Birmingham UK ... for Achievement in Music. I WISH MY SCHOOL TEACHERS COULD SEE ME NOW “TARAN YOU WILL NEVER GET ANYWHERE WITH THAT ATTITUDE” well here you go Miss Campbell. IN YA FACE..’
ਉਨ੍ਹਾਂ ਨੂੰ ਮਿਊਜ਼ਿਕ ‘ਚ ਆਪਣਾ ਯੋਗਦਾਨ ਦੇਣ ਲਈ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਮੇਅਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ ‘ਹੁਣ ਉਨ੍ਹਾਂ ਦੇ ਅਧਿਆਪਕ ਦੇਖਣ ਜੋ ਕਦੇ ਕਹਿੰਦੇ ਹੁੰਦੇ ਸੀ ਕਿ ਉਹ ਆਪਣੇ ਇਸ ਸੁਭਾਅ ਦੇ ਚੱਲਦੇ ਕੁਝ ਹਾਸਿਲ ਨਹੀਂ ਕਰ ਪਾਵੇਗੀ’। ਇਹ ਪੰਜਾਬੀਆਂ ਲਈ ਮਾਣ ਦੀ ਗੱਲ ਹੈ ਕਿ ਵਿਦੇਸ਼ਾਂ ‘ਚ ਵੀ ਆਪਣੀ ਗਾਇਕੀ ਦੇ ਨਾਲ ਪੰਜਾਬੀ ਸਿੰਗਰ ਮੱਲਾਂ ਮਾਰ ਰਹੇ ਨੇ।