ਪਰਮਾਤਮਾ ਦੇ ਰੰਗਾਂ ਨਾਲ ਭਰਿਆ ਗਾਇਕ ਹਰਦੀਪ ਗਰੇਵਾਲ ਦਾ ਨਵਾਂ ਧਾਰਿਮਕ ਗੀਤ ‘ਮੇਰੇ ਦਾਤਿਆ’ ਹੋਇਆ ਰਿਲੀਜ਼

written by Lajwinder kaur | June 10, 2021

ਪੰਜਾਬੀ ਗਾਇਕ ਹਰਦੀਪ ਗਰੇਵਾਲ ਆਪਣੇ ਨਵੇਂ ਧਾਰਮਿਕ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਉਹ 'ਮੇਰੇ ਦਾਤਿਆ' (Mere Datya) ਟਾਈਟਲ ਹੇਠ ਰੱਬ ਦੇ ਰੰਗਾਂ ਦੇ ਨਾਲ ਭਰਿਆ ਧਾਰਮਿਕ ਗੀਤ ਲੈ ਕੇ ਆਏ ਨੇ।

inside mere datya religious song out image source-youtube
ਹੋਰ ਪੜ੍ਹੋ : ਗਾਇਕ ਹਰਫ ਚੀਮਾ ਨੇ ਮਹਾਨ ਸਿੱਖ ਜਰਨੈਲ “ਬਾਬਾ ਬੰਦਾ ਸਿੰਘ ਬਹਾਦਰ” ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਸਾਂਝੀ ਕੀਤੀ ਪੋਸਟ
Hardeep Grewal Dedicated His Song 'Itihaas' To Farmer Protest image source-youtube
ਇਸ ਧਾਰਮਿਕ ਗੀਤ 'ਚ ਰੱਬ ਉੱਤੇ ਵਿਸ਼ਵਾਸ ਤੇ ਉਸ ਵੱਲੋਂ ਦਿਖਾਏ ਹੋਏ ਰਾਹਾਂ ਉੱਤੇ ਚੱਲਣ ਬਾਰੇ ਦੱਸਿਆ ਗਿਆ ਹੈ। ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ ਕਿ –‘ਮੇਰੇ ਦਾਤਿਆ ਤੂੰ ਰੱਖੀ ਸਦਾ ਚਰਨਾਂ ਦੇ ਨਾਲ’ । ਜੇ ਗੱਲ ਕਰੀਏ ਇਸ ਧਾਰਮਿਕ ਗੀਤ ਦੇ ਬੋਲ ਖੁਦ ਹਰਦੀਪ ਗਰੇਵਾਲ ਨੇ ਹੀ ਲਿਖੇ ਨੇ ਤੇ ਸੰਗੀਤ Jazz Dee ਨੇ ਦਿੱਤਾ ਹੈ। ਇਹ ਧਾਰਮਿਕ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਤੇ ਅਧਿਆਤਮਿਕ ਅਨੰਦ ਮਿਲ ਰਿਹਾ ਹੈ। Cinematic ਯੂਟਿਊਬ ਚੈਨਲ ਉੱਤੇ ਇਸ ਧਾਰਮਿਕ ਗੀਤ ਰਿਲੀਜ਼ ਕੀਤਾ ਗਿਆ ਹੈ।
Hardeep Grewal Song Unstoppable Teaser Released image source-youtube
ਧਾਰਮਿਕ ਗੀਤ ਅਰਦਾਸ,‘ਮਾਫੀ’, ਨਿਰਭਉ ਨਿਰਵੈਰ ਦੇ ਨਾਲ ਦਰਸ਼ਕਾਂ ਨੂੰ ਰੂਹਾਨੀ ਅਨੰਦ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਠੋਕਰ ,ਬੁਲੰਦੀਆਂ, ਆਜਾ ਜ਼ਿੰਦਗੀ ਵਰਗੇ ਕਈ ਮੋਟੀਵੇਸ਼ਨਲ ਸੌਂਗ ਦੇ ਨਾਲ ਦਰਸ਼ਕਾਂ ਨੂੰ ਜ਼ਿੰਦਗੀ ‘ਚ ਅੱਗੇ ਵਧਣਾ ਦਾ ਸੁਨੇਹਾ ਦੇ ਚੁੱਕੇ ਨੇ।

0 Comments
0

You may also like