ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਆਪਣਾ ਸਿੰਗਲ ਟਰੈਕ 'ਸੁਰਮੇ ਵਾਲੀ ਅੱਖ', ਪੋਸਟਰ ਆਇਆ ਸਾਹਮਣੇ

written by Lajwinder kaur | March 17, 2020

ਪੰਜਾਬੀ ਗਾਇਕ ਹਰਦੀਪ ਗਰੇਵਾਲ ਬਹੁਤ ਜਲਦ ਆਪਣਾ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਹ ‘ਸੁਰਮੇ ਵਾਲੀ ਅੱਖ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ । ਪ੍ਰਸ਼ੰਸਕਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ ।

ਹੋਰ ਵੇਖੋ:ਲਓ ਜੀ ਨਿਰਦੇਸ਼ਕ ਅਦਿੱਤਿਆ ਸੂਦ ਲੈ ਕੇ ਆ ਰਹੇ ਨੇ ‘ਪੱਕੇ ਕੈਨੇਡਾ ਵਾਲੇ’, ਸਾਂਝਾ ਕੀਤਾ ਨਵੀਂ ਫ਼ਿਲਮ ਦਾ ਪੋਸਟਰ

‘ਸੁਰਮੇ ਵਾਲੀ ਅੱਖ’ ਗਾਣੇ ਦੇ ਬੋਲ ਖੁਦ ਹਰਦੀਪ ਗਰੇਵਾਲ ਨੇ ਲਿਖੇ ਨੇ ਤੇ ਮਿਊਜ਼ਿਕ ਹੋਵੇਗਾ ਪਰੂਫ ਦਾ । ਗਾਇਕੀ ‘ਚ ਸਾਥ ਦੇਣਗੇ ਪੰਜਾਬੀ ਗਾਇਕਾ ਨਿਤਿਕਾ ਜੈਨ । ਇਸ ਤੋਂ ਇਲਾਵਾ ਵੀਡੀਓ ਨੂੰ ਤਿਆਰ ਕੀਤਾ ਹੈ ਗੈਰੀ ਖਟਰਾਓ ਮੀਡੀਆ ਵੱਲੋਂ ।  ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਹਰਦੀਪ ਗਰੇਵਾਲ । ਇਹ ਗੀਤ 24 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

ਜੇ ਗੱਲ ਕਰੀਏ ਹਰਦੀਪ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਜੁਤੀ ਝਾੜ ਕੇ, ਮੋੜ ਸਕਦਾ , ਪੈਸੇ, ਪਲੈਟੀਨਮ, ਖਰੇ ਬੰਦੇ, 40 ਕਿੱਲੇ, ਉਡਾਰੀ, ਠੋਕ ਵਰਗੇ ਸੁਪਰ ਹਿੱਟ ਗੀਤ ਦੇ ਨਾਲ ਮਨੋਰੰਜਨ ਕਰ ਚੁੱਕੇ ਨੇ ।

You may also like