ਰੌਂਗਟੇ ਖੜ੍ਹੇ ਕਰਦਾ ‘ਤੁਣਕਾ-ਤੁਣਕਾ’ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਹਰਦੀਪ ਗਰੇਵਾਲ ਨੇ ਆਪਣੀ ਲੁੱਕ ਨਾਲ ਹਰ ਇੱਕ ਨੂੰ ਕੀਤਾ ਹੈਰਾਨ, ਦੇਖੋ ਟੀਜ਼ਰ

written by Lajwinder kaur | June 27, 2021

ਪੰਜਾਬੀ ਗਾਇਕ ਹਰਦੀਪ ਗਰੇਵਾਲ ਜੋ ਕਿ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਨੇ। ਜੀ ਹਾਂ ਉਹ ‘ਤੁਣਕਾ ਤੁਣਕਾ’ (Tunka Tunka) ਟਾਈਟਲ ਹੇਠ ਬਣੀ ਫ਼ਿਲਮ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਨੇ। ਉਨ੍ਹਾਂ ਦੀ ਇਹ ਫ਼ਿਲਮ ਚਰਚਾ ‘ਚ ਬਣੀ ਹੋਈ ਹੈ।

image of hardeep grewal image source- instagram

ਹੋਰ ਪੜ੍ਹੋ : ਬੱਬੂ ਮਾਨ ਦਾ ‘ਧੂੰਆਂ’ ਗੀਤ ਛਾਇਆ ਟਰੈਂਡਿੰਗ ‘ਚ, ਗਾਇਕ ਨੇ ਬਿਆਨ ਕੀਤੀਆਂ ਖਰੀਆਂ-ਖਰੀਆਂ ਗੱਲਾਂ

: ਪਿਆਰ ਦੀ ਦਰਦ-ਏ-ਦਾਸਤਾਨ ਨੂੰ ਬਿਆਨ ਕਰਦਾ ਅਖਿਲ ਦਾ ਨਵਾਂ ਗੀਤ ‘ਪਾਗਲਾ’ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

punjabi singer hardeep image source- instagram

ਜੀ ਹਾਂ ਠੋਕਰ, ਬੁਲੰਦੀਆਂ, ਆਜਾ ਜ਼ਿੰਦਗੀ ਵਰਗੇ ਮੋਟੀਵੇਸ਼ਨਲ ਗੀਤਾਂ ਦੇ ਨਾਲ ਨੌਜਵਾਨ ਪੀੜੀ ਨੂੰ ਸਹੀ ਰਾਹ ਦਿਖਾਉਣ ਦੀ ਕੋਸ਼ਿਸ ਕਰਨ ਵਾਲੇ ਗਾਇਕ ਹਰਦੀਪ ਗਰੇਵਾਲ ਇਸ ਫ਼ਿਲਮ ਦੇ ਨਾਲ ਵੀ ਪ੍ਰੇਰਣਾ ਦੇਣ ਦੀ ਕੋਸ਼ਿਸ ਕਰਨਗੇ। ਇਸ ਫ਼ਿਲਮ ਦੀ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਜਿਸ ਕਰਕੇ ਉਨ੍ਹਾਂ ਨੇ ਆਪਣੇ ਵਜ਼ਨ ਤੋਂ ਲੈ ਕੇ ਆਪਣੀ ਬਾਡੀ ਨੂੰ ਬਹੁਤ ਬਦਲਿਆ ਹੈ । ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਪੱਬਾਂ ਭਾਰ ਹੋਏ ਪਾਏ ਨੇ। ਜਿਸ ਕਰਕੇ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।

hardeep grewal tunka tunka image source- youtube

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਸ ਦੀ ਜਿੰਨੀ ਵੀ ਤਾਰੀਫ ਕਰੀਏ ਘੱਟ ਹੈ। 1 ਮਿੰਟ 39 ਸਕਿੰਟ ਦੀ ਛੋਟੀ ਜਿਹੀ ਝਲਕ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੀ ਹੈ। ਜਿਸ ਤੋਂ ਪਤਾ ਚੱਲ ਰਿਹਾ ਹੈ, ਇਹ ਫ਼ਿਲਮ ਬਹੁਤ ਕਮਾਲ ਦੀ ਹੋਵੇਗੀ। ਟੀਜ਼ਰ ਨੂੰ ਹਰਦੀਪ ਗਰੇਵਾਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

hardeep grewal shared poster of his debut movie tunka tunka image source- instagram

ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ‘ਚ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾ ਜਾਵੇਗਾ। ਇਹ ਫ਼ਿਲਮ 16 ਜੁਲਾਈ ਨੂੰ ਸਿਨੇਮਾ ਘਰਾਂ ਦੀ ਰੌਣਕ ਬਣੇਗੀ। ਦੱਸ ਦਈਏ ‘ਤੁਣਕਾ ਤੁਣਕਾ’ ਫ਼ਿਲਮ ਸਾਲ 2020 ‘ਚ 7 ਇੰਟਰਨੈਸ਼ਨਲ ਅਵਾਰਡ ਜਿੱਤ ਚੁੱਕੀ ਹੈ।

0 Comments
0

You may also like