ਲੰਮੇ ਸਮੇਂ ਬਾਅਦ ਹਰਦੇਵ ਮਾਹੀਨੰਗਲ ਇੱਕ ਵਾਰ ਮੁੜ ਤੋਂ ਸੈਡ ਸੌਂਗ ਲੈ ਕੇ ਸਰੋਤਿਆਂ ਦੇ ਨਾਲ ਹੋਏ ਰੁਬਰੂ

written by Shaminder | December 02, 2019

ਹਰਦੇਵ ਮਾਹੀਨੰਗਲ ਲੰਮੇ ਸਮੇਂ ਬਾਅਦ ਸਰੋਤਿਆਂ ਦੀ ਕਚਹਿਰੀ 'ਚ ਆਪਣੇ ਸੈਡ ਸੌਂਗ ਦੇ ਨਾਲ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਭਿੰਦਰ ਡੱਬਵਾਲੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਦਿਲਖੁਸ਼ ਥਿੰਦ ਨੇ ।ਐੱਚਟੀਐੱਸ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

ਹੋਰ ਵੇਖੋ:ਗਾਇਕ ਧਰਮਪ੍ਰੀਤ ਅਤੇ ਹਰਦੇਵ ਮਾਹੀਨੰਗਲ ਦਾ ‘ਮਿਰਜ਼ਾ’ ਗਾਉਂਦਿਆਂ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ


ਸੈਡ ਗੀਤ ਗਾਉਣ ਵਾਲੇ ਹਰਦੇਵ ਮਾਹੀਨੰਗਲ ਇੱਕ ਵਾਰ ਮੁੜ ਤੋਂ ਆਪਣੇ ਸਰੋਤਿਆਂ ਦੇ ਨਾਲ ਰੁਬਰੂ ਹੋਏ ਨੇ । ਇਸ ਗੀਤ 'ਚ ਵਿਦੇਸ਼ ਗਏ ਪਤੀ ਦੀ ਗੱਲ ਇੱਕ ਪਤਨੀ ਨੇ ਪ੍ਰੇਮਿਕਾ ਦੇ ਤੌਰ 'ਤੇ ਕੀਤੀ ਹੈ । ਜਿਸ ਦਾ ਵਿਛੋੜਾ ਉਸ ਦੀ ਪਤਨੀ ਸਹਿ ਨਹੀਂ ਸਕਦੀ ।

https://www.instagram.com/p/BwOoEhNnj4K/

ਦੋ ਦਹਾਕੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਨ ਵਾਲੇ ਹਰਦੇਵ ਮਾਹੀਨੰਗਲ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦਿੱਤੇ ਨੇ । ਨੱਬੇ ਦੇ ਦਹਾਕੇ ‘ਚ ਉਨ੍ਹਾਂ ਨੇ ਕਈ ਸੈਡ ਸੌਂਗ ਗਾਏ ਅਤੇ ਸਰੋਤਿਆਂ ਨੇ ਵੀ ਉਨ੍ਹਾਂ ਦੇ ਗੀਤਾਂ ਨੂੰ ਰੱਜ ਕੇ ਪਿਆਰ ਦਿੱਤਾ । ਉਨ੍ਹਾਂ ਦੇ ਗੀਤਾਂ ਨੂੰ ਸਰੋਤੇ ਅੱਜ ਵੀ ਬੜੀ ਹੀ ਸ਼ਿੱਦਤ ਨਾਲ ਸੁਣਦੇ ਨੇ ।

You may also like