ਗਾਇਕ ਧਰਮਪ੍ਰੀਤ ਅਤੇ ਹਰਦੇਵ ਮਾਹੀਨੰਗਲ ਦਾ 'ਮਿਰਜ਼ਾ' ਗਾਉਂਦਿਆਂ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ

Written by  Shaminder   |  November 21st 2019 05:20 PM  |  Updated: November 21st 2019 05:20 PM

ਗਾਇਕ ਧਰਮਪ੍ਰੀਤ ਅਤੇ ਹਰਦੇਵ ਮਾਹੀਨੰਗਲ ਦਾ 'ਮਿਰਜ਼ਾ' ਗਾਉਂਦਿਆਂ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ

ਗਾਇਕ ਧਰਮਪ੍ਰੀਤ ਅਤੇ ਹਰਦੇਵ ਮਾਹੀਨੰਗਲ ਨੱਬੇ ਦੇ ਦਹਾਕੇ ਦੇ ਅਜਿਹੇ ਗਾਇਕ ਹੋਏ ਹਨ ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ ਹੈ ।ਗਾਇਕ ਧਰਮਪ੍ਰੀਤ ਤਾਂ ਕਾਫੀ ਸਾਲ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ,ਪਰ ਉਨ੍ਹਾਂ ਦੇ ਸਾਥੀ ਗਾਇਕ ਮਿੱਤਰ ਹਰਦੇਵ ਮਾਹੀਨੰਗਲ ਅੱਜ ਵੀ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਵਿਦੇਸ਼ 'ਚ ਰਹਿ ਰਹੇ ਹਨ ।

ਹੋਰ ਵੇਖੋ  :ਗੀਤਕਾਰ ਭਿੰਦਰ ਡੱਬਵਾਲੀ ਨੇ ਧਰਮਪ੍ਰੀਤ ਨਾਲ ਮਿਲ ਕੇ ਦਿੱਤੇ ਸਨ ਇਹ ਹਿੱਟ ਗੀਤ, ਜਾਣੋਂ ਕਿਸ ਤਰ੍ਹਾਂ ਇਕੱਠੇ ਹੋਏ ਸਨ ਧਰਪ੍ਰੀਤ ਤੇ ਭਿੰਦਰ ਡੱਬਵਾਲੀ

https://www.instagram.com/p/B5H_YZInzxI/

ਪਰ ਇਨ੍ਹਾਂ ਦੋਨਾਂ ਕਲਾਕਾਰਾਂ ਦਾ ਇੱਕ ਪੁਰਾਣਾ ਵੀਡੀਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ । ਜਿਸ 'ਚ ਦੋਵੇਂ ਗਾਇਕ ਮਿਰਜ਼ਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਦੋਵਾਂ ਦਾ ਇਹ ਵੀਡੀਓ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਦੱਸ ਦਈਏ ਕਿ ਹਰਦੇਵ ਮਾਹੀਨੰਗਲ ਆਪਣੇ ਪਰਿਵਾਰ ਸਮੇਤ ਵਿਦੇਸ਼ 'ਚ ਵੱਸ ਗਏ ਹਨ ਅਤੇ ਪੰਜਾਬੀ ਇੰਡਸਟਰੀ 'ਚ ਸਰਗਰਮ ਹੋ ਰਹੇ ਨੇ । ਪਿਛਲੇ ਕੁਝ ਸਮੇਂ ਤੋਂ ਪਰਿਵਾਰਿਕ ਰੁਝੇਵਿਆਂ ਕਾਰਨ ਉਹ ਕੋਈ ਗੀਤ ਨਹੀਂ ਸਨ ਕੱਢ ਸਕੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network