ਇੱਕ ਪੁੱਤਰ ਦੇ ਪਿਤਾ ਹਾਰਦਿਕ ਪਾਂਡਿਆ ਕਰਵਾਉਣ ਜਾ ਰਹੇ ਨੇ ਦੁਬਾਰਾ ਵਿਆਹ, ਜਾਣੋ ਕਦੋਂ ਅਤੇ ਕਿਸ ਨਾਲ ਲੈਣਗੇ ਸੱਤ ਫੇਰੇ

Written by  Lajwinder kaur   |  February 13th 2023 01:11 PM  |  Updated: February 13th 2023 01:13 PM

ਇੱਕ ਪੁੱਤਰ ਦੇ ਪਿਤਾ ਹਾਰਦਿਕ ਪਾਂਡਿਆ ਕਰਵਾਉਣ ਜਾ ਰਹੇ ਨੇ ਦੁਬਾਰਾ ਵਿਆਹ, ਜਾਣੋ ਕਦੋਂ ਅਤੇ ਕਿਸ ਨਾਲ ਲੈਣਗੇ ਸੱਤ ਫੇਰੇ

Hardik Pandya's 2nd time marriage: ਟੀਮ ਇੰਡੀਆ ਦੇ ਟੀ-20 ਕਪਤਾਨ ਅਤੇ ਡੈਸ਼ਿੰਗ ਆਲਰਾਊਂਡਰ ਹਾਰਦਿਕ ਪਾਂਡਿਆ ਦੁਬਾਰਾ ਵਿਆਹ ਕਰਨ ਜਾ ਰਹੇ ਹਨ। ਉਹ ਆਪਣੀ ਪਤਨੀ ਨਤਾਸ਼ਾ ਸਟੈਨਕੋਵਿਚ ਦੇ ਨਾਲ ਹੀ ਦੁਬਾਰਾ ਵਿਆਹ ਕਰਵਾਉਣ ਜਾ ਰਹੇ ਹਨ। ਇਸ ਮਸ਼ਹੂਰ ਜੋੜੇ ਦੇ ਨਿੱਜੀ ਵਿਆਹ ਨੂੰ 3 ਸਾਲ ਪੂਰੇ ਹੋ ਚੁੱਕੇ ਹਨ। 2020 ਵਿੱਚ ਇੱਕ ਦੂਜੇ ਦਾ ਹੱਥ ਫੜਨ ਵਾਲਾ ਇਹ ਜੋੜਾ ਇਸ ਵੈਲੇਨਟਾਈਨ ਡੇਅ ਯਾਨੀ 14 ਫਰਵਰੀ ਨੂੰ ਇੱਕ ਵਾਰ ਫਿਰ ਵੱਡੇ ਵਿਆਹ ਦੀ ਯੋਜਨਾ ਬਣਾ ਰਿਹਾ ਹੈ।

image source: Instagram

ਹੋਰ ਪੜ੍ਹੋ : ਪੰਜਾਬੀ ਐਕਟਰ ਰਾਣਾ ਰਣਬੀਰ ਦੀ ਖੂਬ ਤਾਰੀਫ਼ ਕਰਦੇ ਨਜ਼ਰ ਆਏ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ, ਦੇਖੋ ਵੀਡੀਓ

ਪਾਂਡਿਆ ਨੇ ਪਹਿਲਾਂ ਕੋਰਟ ਮੈਰਿਜ ਕੀਤੀ ਸੀ

ਤੁਹਾਨੂੰ ਦੱਸ ਦੇਈਏ ਕਿ ਮਾਡਲ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪਾਂਡਿਆ ਇੰਡਸਟਰੀ ਦੇ ਸੁਪਰ ਕੂਲ ਕਪਲਸ ਵਿੱਚੋਂ ਇੱਕ ਹਨ, ਦੋਵਾਂ ਦਾ ਇੱਕ ਬੇਟਾ ਹੈ। ਦੋਵਾਂ ਨੇ 1 ਜਨਵਰੀ 2020 ਨੂੰ ਸਰਬੀਆਈ ਮਾਡਲ ਨਤਾਸ਼ਾ ਨਾਲ ਮੰਗਣੀ ਕੀਤੀ ਸੀ। ਕੋਰਟ 'ਚ ਵਿਆਹ ਕਰਵਾਉਣ ਦੇ ਕਰੀਬ 7 ਮਹੀਨੇ ਬਾਅਦ ਹਾਰਦਿਕ ਪਿਤਾ ਬਣ ਗਏ ਹਨ।

image source: Instagram

ਨਤਾਸਾ ਅਤੇ ਹਾਰਦਿਕ ਦਾ ਇੱਕ ਬੇਟਾ ਵੀ ਹੈ

ਸਾਲ 2020 ਵਿੱਚ ਹੀ ਹਾਰਦਿਕ ਪਾਂਡਿਆ ਦੀ ਪਤਨੀ ਨਤਾਸ਼ਾ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ, ਜਿਸਦਾ ਨਾਮ ਅਗਸਤਿਆ ਰੱਖਿਆ ਗਿਆ। ਹੁਣ ਦੋਵੇਂ ਰਵਾਇਤੀ ਤਰੀਕੇ ਨਾਲ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਨੇ ਪਹਿਲਾਂ ਕੋਰਟ ਮੈਰਿਜ ਕੀਤੀ ਸੀ ਅਤੇ ਹੁਣ ਇਹ ਇੱਕ ਸ਼ਾਨਦਾਰ ਵਿਆਹ ਹੋਵੇਗਾ, ਜਿਸ ਵਿੱਚ ਟੀਮ ਇੰਡੀਆ ਦੇ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

image source: Instagram

ਇਨ੍ਹਾਂ ਤਰੀਕਾਂ 'ਤੇ ਹਲਦੀ, ਮਹਿੰਦੀ ਅਤੇ ਸੰਗੀਤ ਦੇ ਹੋਣਗੇ ਪ੍ਰੋਗਰਾਮ

ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਦੀ ਰਸਮ 13 ਫਰਵਰੀ ਤੋਂ ਸ਼ੁਰੂ ਹੋਵੇਗੀ, ਜੋ 16 ਫਰਵਰੀ ਤੱਕ ਚੱਲੇਗੀ। ਇਸ ਦੌਰਾਨ ਵਿਆਹ ਤੋਂ ਪਹਿਲਾਂ ਦੇ ਜਸ਼ਨ ਜਿਵੇਂ ਹਲਦੀ, ਮਹਿੰਦੀ ਅਤੇ ਸੰਗੀਤ ਦਾ ਆਯੋਜਨ ਧੂਮਧਾਮ ਨਾਲ ਕੀਤਾ ਜਾਵੇਗਾ। ਸਮਾਗਮ ਦੀਆਂ ਤਿਆਰੀਆਂ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਈਆਂ ਸਨ।

image source: Instagram

ਹਾਰਦਿਕ ਦੇ ਵਿਆਹ ਦਾ ਪ੍ਰੋਗਰਾਮ ਇਸ ਸ਼ਹਿਰ 'ਚ ਹੋ ਸਕਦਾ ਹੈ

ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਪਾਂਡਿਯਾ ਦੇ ਵਿਆਹ ਦਾ ਪ੍ਰੋਗਰਾਮ ਰਾਜਸਥਾਨ ਦੇ ਉਦੈਪੁਰ ਸ਼ਹਿਰ 'ਚ ਹੋ ਸਕਦਾ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network