'ਪੁਸ਼ਪਾ' ਦੇ ਗੀਤ 'ਤੇ ਹਾਰਦਿਕ ਪਾਂਡਿਆ ਨੇ ਆਪਣੀ ਨਾਨੀ ਨਾਲ ਕੀਤਾ ਡਾਂਸ, ਫਿਰ ਆਲੂ ਅਰਜੁਨ ਦਾ ਵੀ ਆਇਆ ਕਮੈਂਟ, ਦੇਖੋ ਵੀਡੀਓ

written by Lajwinder kaur | January 27, 2022

ਟੀਮ ਇੰਡੀਆ ਦੇ ਮਸ਼ਹੂਰ ਕ੍ਰਿਕਟਰ ਹਾਰਦਿਕ ਪਾਂਡਿਆ Hardik Pandya ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਨਜ਼ਰ ਆਉਂਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਉਹ ਕਦੇ ਪਤਨੀ ਨਤਾਸ਼ਾ ਨਾਲ ਤਾਂ ਕਦੇ ਬੇਟੇ ਅਗਸਤਯ ਦੇ ਨਾਲ ਆਪਣੀਆਂ ਪੋਸਟਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਨਾਨੀ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਪੋਸਟ ਕੀਤਾ ਹੈ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਆਦਿਤਿਆ ਨਰਾਇਣ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ, ਸ਼ਵੇਤਾ ਅਗਰਵਾਲ ਦੇ ਚਿਹਰੇ 'ਤੇ ਨਜ਼ਰ ਆਈ ਚਮਕ

hardik pandya shared cute video of his

ਹਾਰਦਿਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਨਾਨੀ ਪੁਸ਼ਪਾ ਦੇ ਸ਼੍ਰੀਵੱਲੀ ਗੀਤ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ 'ਚ ਨਾਨੀ-ਦੋਹਤਾ ਇਸ ਗੀਤ ਦਾ ਹੁੱਕ ਸਟੇਪ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ, ''ਸਾਡੀ ਆਪਣੀ ਪੁਸ਼ਪਾ ਨਾਨੀ''। ਇਸ ਪੋਸਟ ਉੱਤੇ ਕ੍ਰਿਕੇਟਰਾਂ ਤੋਂ ਇਲਾਵਾ ਫ਼ਿਲਮੀ ਹਸਤੀਆਂ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਖੁਦ ਪੁਸ਼ਪਾ ਹੀਰੋ ਅੱਲੂ ਅਰਜੁਨ ਨੇ ਵੀ ਕਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ-''ਬਹੁਤ ਪਿਆਰਾ। ਇਸ ਲਈ ਮੇਰਾ ਬਹੁਤ ਪਿਆਰ ਅਤੇ ਸਤਿਕਾਰ। ਦਿਲ ਨੂੰ ਛੂਹਣ ਵਾਲਾ"। ਦੂਜੇ ਪਾਸੇ ਹਾਰਦਿਕ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਲਿਖਿਆ ਕਿਊਟ ।

ਹੋਰ ਪੜ੍ਹੋ : ਨਿੰਜਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ‘ਤੇ ਸਾਂਝੀਆਂ ਕੀਤੀਆਂ ਆਪਣੀ ਪਤਨੀ ਦੇ ਨਾਲ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਵਧਾਈਆਂ

Natasa Shares Picture Of One Month Older His Son With Hardik Pandya

ਇਸ ਤੋਂ ਪਹਿਲਾਂ ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ ਨੇ ਵੀ Srivalli ਗੀਤ ‘ਤੇ ਸ਼ਾਨਦਾਰ ਡਾਂਸ ਵੀਡੀਓ ਬਣਾਇਆ ਸੀ। ਦੱਸ ਦਈਏ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦਾ ਰੰਗ ਇਨ੍ਹੀਂ ਦਿਨੀਂ ਸਾਰਿਆਂ 'ਤੇ ਛਾਇਆ ਹੋਇਆ ਹੈ। ਸ਼੍ਰੀਵੱਲੀ ਗੀਤ ਦਾ ਹੁੱਕ ਸਟੇਪ ਸੋਸ਼ਲ਼ ਮੀਡੀਆ ਉੱਤੇ ਛਾਇਆ ਹੋਇਆ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਨਾਮੀ ਹਸਤੀਆਂ ਸ਼੍ਰੀਵੱਲੀ ਗੀਤ ਉੱਤੇ ਜੰਮ ਕੇ ਵੀਡੀਓ ਬਣਾ ਰਹੇ ਹਨ।

You may also like