ਪਹਿਲੀ ਵਾਰ ਸੱਸ ਨਾਲ ਸ਼ਾਪਿੰਗ ਤੇ ਨਿਕਲੀ ਹਾਰਦਿਕ ਪਾਂਡਿਆ ਦੀ ਪਤਨੀ ਨਤਾਸ਼ਾ ਸਟੈਨਕੋਵਿਚ, ਸੱਸ ਅਤੇ ਨੂੰਹ ਨੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ

written by Lajwinder kaur | June 26, 2022

ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦੇ ਪਤੀ ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ ਹਨ। ਹਾਰਦਿਕ ਪਾਂਡਿਆ ਅਤੇ ਨਤਾਸ਼ਾ ਸਟੈਨਕੋਵਿਚ ਆਪਣੇ ਬਾਂਡ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਇਸ ਵਾਰ ਅਦਾਕਾਰਾ ਆਪਣੇ ਪਤੀ ਨਾਲ ਨਹੀਂ ਸਗੋਂ ਆਪਣੀ ਸੱਸ ਨਾਲ ਖਾਸ ਬੰਧਨ ਬਣਾਉਣ ਕਾਰਨ ਸੁਰਖੀਆਂ 'ਚ ਹੈ। ਨਤਾਸ਼ਾ ਸਟੈਨਕੋਵਿਚ ਨੂੰ ਹਾਲ ਹੀ 'ਚ ਮੁੰਬਈ 'ਚ ਸਪਾਟ ਕੀਤਾ ਗਿਆ ਸੀ। ਹਾਰਦਿਕ ਪਾਂਡਿਆ ਦੀ ਮਾਂ ਯਾਨੀ ਨਤਾਸ਼ਾ ਦੀ ਸੱਸ ਨਲਿਨੀ ਪਾਂਡਿਆ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ।

ਹੋਰ ਪੜ੍ਹੋ : ਸੁਨੀਲ ਗਰੋਵਰ ਸੁਨਹਿਰੀ ਭਵਿੱਖ ਲਈ ਤੋਤੇ ਜੋਤਸ਼ੀ ਕੋਲ ਪਹੁੰਚੇ, ਵੀਡੀਓ ਦੇਖ ਕੇ ਪ੍ਰਸ਼ੰਸਕਾਂ ਨੇ ਬੋਲੇ- 'ਭਾਈ ਕੁਝ ਸਮਝ ਆਇਆ'

hardik pandya wished his son first birthday Image Source: Instagram

ਨਤਾਸ਼ਾ ਸਟੈਨਕੋਵਿਚ ਅਤੇ ਨਲਿਨੀ ਪਾਂਡਿਆ ਦੀ ਵੀਡੀਓ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਨਤਾਸ਼ਾ ਸਟੈਨਕੋਵਿਚ ਨੂੰ ਸਫੇਦ ਟਾਪ ਅਤੇ ਸੰਤਰੀ ਪੈਂਟ 'ਚ ਦੇਖਿਆ ਜਾ ਸਕਦਾ ਹੈ। ਉਸ ਨੇ ਸਨਗਲਾਸ ਵੀ ਪਹਿਨੀ ਹੋਈ ਹੈ। ਇਸ ਪੂਰੇ ਲੁੱਕ 'ਚ ਨਤਾਸ਼ਾ ਸਟੈਨਕੋਵਿਚ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸੱਸ ਨਲਿਨੀ ਵੀ ਪ੍ਰਿੰਟਿਡ ਸ਼ਰਟ ਅਤੇ ਬਲੈਕ ਪੈਂਟ ਪਾਈ ਨਜ਼ਰ ਆ ਰਹੀ ਹੈ। ਨਤਾਸ਼ਾ ਨੇ ਪਾਪਰਾਜ਼ੀ ਦੇ ਕੈਮਰੇ ਦੇ ਸਾਹਮਣੇ ਆਪਣੀ ਸੱਸ ਨਾਲ ਪੋਜ਼ ਦਿੱਤਾ।

natasa with her saas

ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਸੱਸ ਆਪਣੇ ਘਰ ਤੋਂ ਸ਼ਾਪਿੰਗ ਕਰਨ ਲਈ ਨਿਕਲੀ ਹੈ। ਨਤਾਸ਼ਾ ਸਟੈਨਕੋਵਿਚ ਅਤੇ ਉਸ ਦੀ ਸੱਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਮੈਂਟ ਕਰਕੇ ਵੀ ਆਪਣੇ ਵਿਚਾਰ ਦਿਓ।

Natasa Stankovic Shared Dance Video With Hubby Hardik Pandya and son Agastya

ਤੁਹਾਨੂੰ ਦੱਸ ਦੇਈਏ ਕਿ ਨਤਾਸ਼ਾ ਸਟੈਨਕੋਵਿਚ ਫਿਲਹਾਲ ਫਿਲਮਾਂ ਤੋਂ ਦੂਰ ਹੈ। ਸਾਲ 2020 ਚ ਨਤਾਸ਼ਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਹਾਰਦਿਕ ਤੇ ਨਤਾਸਾ ਅਕਸਰ ਹੀ ਆਪਣੇ ਬੇਟੇ ਦੇ ਨਾਲ ਕਿਊਟ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

 

 

View this post on Instagram

 

A post shared by Viral Bhayani (@viralbhayani)

You may also like