ਹਾਰਡੀ ਸੰਧੂ ਨੇ ਪਤਨੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਪਿਆਰ ਦੇ ਜਜ਼ਬਾਤਾਂ ਨੂੰ ਪੋਸਟ ਰਾਹੀਂ ਕੀਤਾ ਬਿਆਨ

Written by  Lajwinder kaur   |  October 21st 2019 12:13 PM  |  Updated: October 21st 2019 12:14 PM

ਹਾਰਡੀ ਸੰਧੂ ਨੇ ਪਤਨੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਪਿਆਰ ਦੇ ਜਜ਼ਬਾਤਾਂ ਨੂੰ ਪੋਸਟ ਰਾਹੀਂ ਕੀਤਾ ਬਿਆਨ

ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਖੁਸ਼ਨੁਮਾ ਪਲਾਂ ਵਾਲੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਜਨਮ ਦਿਨ ਦੀਆਂ ਬਹੁਤ ਵਧਾਈਆਂ ਮੇਰੀ ਬੇਸ਼ਕੀਮਤੀ...ਪਰਮਾਤਮਾ ਮਿਹਰ ਕਰੇ ਤੇ ਬਹੁਤ ਸਾਰੀਆਂ ਖੁਸ਼ੀਆਂ ਬਖ਼ਸੇ..ਹਮੇਸ਼ਾ ਖੁਸ਼ ਰਹੋ, ਕਿਉਂਕਿ ਜਦੋਂ ਮੈਂ ਤੁਹਾਨੂੰ ਖੁਸ਼ ਵੇਖਦਾ ਹਾਂ ਤਾਂ ਇਹ ਮੈਨੂੰ ਖੁਸ਼ ਕਰਦਾ ਹੈ..ਲਵ ਯੂ’

ਹੋਰ ਵੇਖੋ:ਬੁਡਾਪੇਸਟ ‘ਚ ਛੁੱਟੀਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ ਸਾਰਾ ਗੁਰਪਾਲ

ਹਾਰਡੀ ਸੰਧੂ ਵੱਲੋਂ ਪੋਸਟ ਕੀਤੀਆਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟ ਉੱਤੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਹਸਤੀਆਂ ਨੇ ਕਮੈਂਟਸ ਕਰਕੇ ਵਧਾਈ ਦਿੱਤੀ ਹੈ।

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਬਾਲੀਵੁੱਡ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਉਹ ਕਬੀਰ ਖ਼ਾਨ ਦੀ ਫ਼ਿਲਮ ’83 ‘ਚ ਕ੍ਰਿਕਟਰ ਮਦਨ ਲਾਲ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network