ਕਿਸਾਨਾਂ ਦੇ ਹੱਕ ‘ਚ ਹਰਫ ਚੀਮਾ ਅਤੇ ਕੰਵਰ ਗਰੇਵਾਲ ਨੇ ਲਿਆ ਅਹਿਮ ਫ਼ੈਸਲਾ, ਵੀਡੀਓ ਸਾਂਝਾ ਕਰਕੇ ਕੀਤੀ ਖ਼ਾਸ ਅਪੀਲ

written by Shaminder | September 08, 2021

ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ । ਕਿਸਾਨ (Farmers Protest) ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ ਅਤੇ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਪਰ ਸਰਕਾਰ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ । ਗਾਇਕ ਹਰਫ ਚੀਮਾ (Harf Cheema) ਅਤੇ ਕੰਵਰ ਗਰੇਵਾਲ (Kanwar Grewal ) ਕਿਸਾਨ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਹਨ ।

Harf And Kanwar,-min Image From Instagram

 

ਹੋਰ ਪੜ੍ਹੋ : ਗੁਰੂ ਅਰਜਨ ਦੇਵ ਜੀ ਦਾ ਗੁਰਤਾ ਗੱਦੀ ਦਿਵਸ, ਗਾਇਕ ਸੁਖਸ਼ਿੰਦਰ ਛਿੰਦਾ ਨੇ ਦਿੱਤੀ ਵਧਾਈ

ਹੁਣ ਗਾਇਕ ਹਰਫ ਚੀਮਾ ਆਪਣੇ ਜੱਦੀ ਖੇਤਰ ਚੀਮਾਂ ਮੰਡੀ ‘ਚ ਪਹੁੰਚ ਰਹੇ ਹਨ । ਜਿੱਥੇ ਹਰਫ ਚੀਮਾ ਵੀ ਕੰਵਰ ਗਰੇਵਾਲ ਦੇ ਨਾਲ ਪਹੁੰਚਣਗੇ । ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

 

View this post on Instagram

 

A post shared by Harf Cheema (ਹਰਫ) (@harfcheema)

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਫ ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੱਲ੍ਹ ਯਾਨੀ 9 ਸਤੰਬਰ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ‘ਚ ਕੰਵਰ ਗਰੇਵਾਲ ਵੀ ਪਹੁੰਚਣਗੇ ।

harf cheema and kanwar grewal new farming song 2022

ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਇਹ ਕਬੱਡੀ ਟੂਰਨਾਮੈਂਟ ਕਿਸਾਨਾਂ ਨੂੰ ਸਮਰਪਿਤ ਕੀਤਾ ਜਾਵੇਗਾ । ਹਰਫ ਚੀਮਾ ਅਤੇ ਕੰਵਰ ਗਰੇਵਾਲ ਨੇ ਇਸ ਟੂਰਨਾਮੈਂਟ ‘ਚ ਵੱਡੀ ਗਿਣਤੀ ‘ਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਹੈ । ਇਸ ਟੂਰਨਾਮੈਂਟ ‘ਚ ਇਹ ਦੋਵੇਂ ਸਿਤਾਰੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

 

0 Comments
0

You may also like