ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ‘ਤੇ ਗਾਇਕ ਹਰਫ ਚੀਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਲਾਈਫ ਪਾਰਟਨਰ ਜੈਸਮੀਨ ਚੀਮਾ ਨੂੰ ਕੀਤਾ ਵਿਸ਼

written by Lajwinder kaur | February 25, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਰਫ ਚੀਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ। ਅੱਜ ਦੇ ਦਿਨ ਹੀ ਸਾਲ 2019 ਚ ਉਹ ਵਿਆਹ ਦੇ ਬੰਧਨ ਚ ਬੱਝ ਗਏ ਸੀ । ਸੋ ਵਿਆਹ ਦੀ ਦੂਜੀ ਵਰ੍ਹੇਗੰਢ ਦੇ ਖ਼ਾਸ ਮੌਕੇ ‘ਤੇ ਗਾਇਕ ਹਰਫ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਲਾਈਫ ਪਾਰਟਨਰ ਜੈਸਮੀਨ ਕਾਹਲੋਂ ਚੀਮਾ ਨੂੰ ਵਿਸ਼ ਕੀਤਾ ਹੈ ।

inside image of wedding pics of harf cheema Image Source -Instagram
ਹੋਰ ਪੜ੍ਹੋ : ਦਿਲ ਦੇ ਦਰਦਾਂ ਨੂੰ ਬਿਆਨ ਕਰ ਰਹੇ ਨੇ ਗਾਇਕ ਹਰਵਿੰਦਰ ਹੈਰੀ ਆਪਣੇ ਨਵੇਂ ਗੀਤ ‘Jano Maar Dinda’ ‘ਚ, ਦਰਸ਼ਕਾਂ ਵੱਲੋਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
harf cheema and his wife Image Source -Instagram
ਉਨ੍ਹਾਂ ਨੇ ਇੱਕ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਖੁਸ਼ੀ ਦੇ ਨਾਲ ਜ਼ਿੰਦਗੀ ਦੇ ਦੋ ਸਾਲ ਇਕੱਠੇ ❤️ @jazmine_cheema’ । ਇਸ ਪੋਸਟ ਉੱਤੇ ਕੇਵੀ ਢਿੱਲੋਂ, ਦਰਸ਼ਨ ਔਲਖ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਵਿਸ਼ ਕੀਤਾ ਹੈ । ਉਧਰ ਫੈਨਜ਼ ਵੀ ਕਮੈਂਟਾਂ ਦੇ ਰਾਹੀਂ ਇਸ ਪਿਆਰੀ ਜਿਹੀ ਜੋੜੀ ਨੂੰ ਵਧਾਈਆਂ ਦੇ ਰਹੇ ਨੇ।
harf cheema and his wife jasmine wished happy wedding anniversary by fans Image Source -Instagram
ਜੇ ਗੱਲ ਕਰੀਏ ਗਾਇਕ ਹਰਫ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਦਿੱਲੀ ਕਿਸਾਨੀ ਮੋਰਚੇ ਦੇ ਨਾਲ ਜੁੜੇ ਹੋਏ ਨੇ। ਇਹ ਕਿਸਾਨੀ ਸੰਘਰਸ਼ ਦੇ ਨਾਲ ਪਹਿਲੇ ਦਿਨ ਤੋਂ ਹੀ ਨਾਲ ਖੜ੍ਹੇ ਹੋਏ ਨੇ। ਇਸ ਤੋਂ ਇਲਾਵਾ ਬੈਕ ਟੂ ਬੈਕ ਕਿਸਾਨੀ ਗੀਤਾਂ ਦੇ ਨਾਲ ਦੇ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਰਹੇ ਨੇ।
harf cheema wife wife jasmine kahlonn Image Source -Instagram
 
 
View this post on Instagram
 

A post shared by Harf Cheema (ਹਰਫ) (@harfcheema)

0 Comments
0

You may also like