ਗਾਇਕ ਹਰਫ ਚੀਮਾ ਦੀਆਂ ਵੀ ਅੱਖਾਂ ਹੋਈਆਂ ਨਮ, ਪੋਸਟ ਪਾ ਕੇ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ‘ਤੇ ਜਤਾਇਆ ਦੁੱਖ

Written by  Lajwinder kaur   |  March 15th 2022 11:05 AM  |  Updated: March 15th 2022 11:05 AM

ਗਾਇਕ ਹਰਫ ਚੀਮਾ ਦੀਆਂ ਵੀ ਅੱਖਾਂ ਹੋਈਆਂ ਨਮ, ਪੋਸਟ ਪਾ ਕੇ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ‘ਤੇ ਜਤਾਇਆ ਦੁੱਖ

ਬੀਤੇ ਦਿਨੀਂ ਆਪਣੇ ਜੱਫਿਆਂ ਲਈ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ(Punjab kabaddi player Sandeep Nangal Ambia shot dead)। ਦੱਸ ਦਈਏ ਜਲੰਧਰ ਜ਼ਿਲ੍ਹੇ ਦੇ ਮੱਲ੍ਹੀਆਂ ਖੁਰਦ ਕਬੱਡੀ ਕੱਪ ਦੌਰਾਨ ਇਹ ਘਟਨਾ ਵਾਪਰੀ ਹੈ, ਜਿੱਥੇ ਚਿੱਟੇ ਰੰਗ ਦੀ ਸਵਿਫ਼ਟ ਕਾਰ ‘ਚ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਸੰਦੀਪ ਨੰਗਲ ਅੰਬੀਆਂ ‘ਤੇ ਹਮਲਾ ਕੀਤਾ ਗਿਆ। ਹਮਲੇ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਗਲਾਤਾਰ ਗੋਲੀਆਂ ਚੱਲ਼ਣ ਦੀ ਆਵਾਜ਼ ਆ ਰਹੀ ਹੈ। ਲੋਕ ਭੱਜ ਰਹੇ ਹਨ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕਬੱਡੀ ਜਗਤ ਚ ਸੋਗ ਦੀ ਲਹਿਰ ਛਾਈ ਹੋਈ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੀ ਕਲਾਕਾਰਾਂ ਨੇ ਦੁੱਖ ਜਤਾਇਆ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਬੇਟੇ ਤ੍ਰਿਸ਼ਾਨ ਦੇ ਫਰਸਟ ਬਰਥਡੇਅ ‘ਤੇ ਕਰਵਾਇਆ ਇਹ ਸ਼ਾਨਦਾਰ ਫੋਟੋਸ਼ੂਟ, ਤ੍ਰਿਸ਼ਾਨ ਤੇ ਅਨਾਇਰਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

harf cheema post emtional note for sandeep nagal ambia

ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਕਬੱਡੀ ਦਾ ਸੁਪਰ ਸਟਾਰ ਤੇ ਵੱਡਾ ਬਾਈ ਸੰਦੀਪ ਨੰਗਲ ਅੰਬੀਆਂ ਨਹੀਂ ਰਹੇ...ਪਰਮਾਤਮਾ ਪਰਿਵਾਰ ਤੇ ਮੇਹਰ ਰੱਖਣਾ RIP’। ਇਸ ਤਸਵੀਰ ‘ਚ ਸੰਦੀਪ ਆਪਣੇ ਬੱਚਿਆਂ ਦੇ ਨਾਲ ਨਜ਼ਰ ਆ ਰਿਹਾ ਹੈ। ਤਸਵੀਰ ਉੱਤੇ ਲਿਖਿਆ ਹੋਇਆ ਹੈ-ਆ ਫੋਟੋ ਦੇਖਕੇ ਰੋਣਾ ਨਿਕਲਦਾ..ਇੰਨਾਂ ਬੱਚਿਆਂ ਦਾ ਬਾਪ ਨਹੀਂ ਰਿਹਾ...ਮਾਂ ਖੇਡ ਕਬੱਡੀ ਦਾ ਵੱਡਾ ਮੱਲ ਨਹੀਂ ਰਿਹਾ..ਮਨ ਬਹੁਤ ਦੁੱਖੀ ਹੈ..’। ਇਸ ਪੋਸਟ ਉੱਤੇ ਕਬੱਡੀ ਖਿਡਾਰੀ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸੰਦੀਪ ਨੰਗਲ ਅੰਬੀਆਂ ਦੀ ਮੌਤ ਉੱਤੇ ਦੁੱਖ ਜਤਾ ਰਹੇ ਹਨ।

ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੂੰ ਮਾਰਨ ਲਈ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ! ਸੋਸ਼ਲ ਮੀਡੀਆ 'ਤੇ ਹੈਰੀ ਚੱਠਾ ਗਰੁੱਪ ਨੇ ਪੋਸਟ ਕਰਕੇ ਦਿੱਤੀ ਧਮਕੀ

singer harf cheema image

ਦੱਸ ਦਈਏ ਸੰਦੀਪ ਨੰਗਲ ਅੰਬੀਆਂ ਪੰਜਾਬ ਕਬੱਡੀ ਦਾ ਵੱਡਾ ਸਟਾਰ ਸੀ ਜੋ ਕਿ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਨਾਮ ਕਮਾ ਚੁੱਕਿਆ ਸੀ। ਵਿਦੇਸ਼ਾਂ ਵਿਚ ਹੁੰਦੇ ਵੱਡੇ ਕਬੱਡੀ ਟੂਰਨਾਮੈਂਟ ਵਿੱਚ ਵੀ ਉਹ ਵੱਡਾ ਸਿਤਾਰਾ ਬਣਿਆ ਸੀ। ਸੰਦੀਪ ਨੰਗਲ ਅੰਬੀਆਂ ਇੰਗਲੈਂਡ ਦੀ ਕਬੱਡੀ ਟੀਮ ਦਾ ਕਪਤਾਨ ਸੀ, ਜਿਸ ਵਿਚ ਕਾਫੀ ਗਿਣਤੀ 'ਚ ਪੰਜਾਬੀ ਮੂਲ ਦੇ ਨੌਜਵਾਨ ਸਨ। ਉਹ ਪੰਜਾਬ ਵਿਚ ਆ ਕੇ ਭਾਰਤ ਵਲੋਂ ਤਾਂ ਅੰਤਰਰਾਸ਼ਟਰੀ ਪੱਧਰ 'ਤੇ ਇੰਗਲੈਂਡ ਵਲੋਂ ਕਬੱਡੀ ਖੇਡਦੇ ਸਨ। ਕਬੱਡੀ ਵਿਚ ਉਹ ਕਈ ਵਾਰ ਬੈਸਟ ਜਾਫੀ ਦਾ ਰਿਕਾਰਡ ਵੀ ਬਣਾ ਚੁੱਕੇ ਸਨ। ਸੋਸ਼ਲ ਮੀਡੀਆ ਉੱਤੇ ਸੰਦੀਪ ਨੰਗਲ ਅੰਬੀਆਂ ਦੀਆਂ ਪੁਰਾਣੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਮਰਹੂਮ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬਖ਼ਸ਼ੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network