ਗਾਇਕ ਹਰਫ ਚੀਮਾ ਲੈ ਕੇ ਆ ਰਹੇ ਨੇ ਲਘੂ ਫ਼ਿਲਮ 'ਮਾਨਸ ਕੀ ਜਾਤਿ', ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | December 16, 2021

ਪੰਜਾਬੀ ਗਾਇਕ ਹਰਫ ਚੀਮਾ  Harf Cheema ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਨਾਲ ਖੜ੍ਹੇ ਰਹੇ ਨੇ। ਕਿਸਾਨੀ ਸੰਘਰਸ਼ ਨੂੰ ਆਪਣੇ ਕਿਸਾਨੀ ਗੀਤਾਂ ਦੇ ਨਾਲ ਉਨ੍ਹਾਂ ਨੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਹੈ। ਜੇ ਕਿਹਾ ਜਾਵੇ ਕਿ ਸਭ ਤੋਂ ਵੱਧ ਕਿਸਾਨੀ ਗੀਤ ਹਰਫ ਚੀਮਾ ਅਤੇ ਕੰਵਰ ਗਰੇਵਾਲ ਨੇ ਹੀ ਕੱਢੇ ਨੇ ਤਾਂ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਹੁਣ ਉਹ ਕਿਸਾਨੀ ਸੰਘਰਸ਼ ਨੂੰ ਸਮਰਪਿਤ ਲਘੂ ਫ਼ਿਲਮ ਲੈ ਕੇ ਆ ਰਹੇ ਨੇ।

ਹੋਰ ਪੜ੍ਹੋ : ਕਰਤਾਰ ਚੀਮਾ ਨੇ ਆਪਣੇ ਬਰਥਡੇਅ ‘ਤੇ ਆਪਣੀ ਨਵੀਂ ਫ਼ਿਲਮ ‘PROFESSOR’ ਦਾ ਕੀਤਾ ਐਲਾਨ, ਸਾਂਝਾ ਕੀਤਾ ਫਰਸਟ ਲੁੱਕ ਪੋਸਟਰ

ਗਾਇਕ ਹਰਫ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਲਘੂ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਨਾਲ ਲਿਖਿਆ ਹੈ- ‘ਲੱਖ-ਲੱਖ ਮੁਬਾਰਕਾਂ ਨੇ ਇਸ ਇਤਿਹਾਸਕ ਅੰਦੋਲਨ ਦੀ ਇਤਿਹਾਸਕ ਜਿੱਤ ਦੀਆਂ, ਇਸ ਅੰਦੋਲਨ ਵਿੱਚ ਜਾਨ ਫੂਕਣ ਵਾਲਾ ਨਾਅਰਾ "ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ " ਪਿਛਲੇ ਸਵਾ ਸਾਲ ਤੋਂ ਸਾਡੇ ਕੰਨਾਂ ਵਿੱਚ ਗੂੰਜਦਾ ਰੂਹਾਂ ਤੱਕ ਵਾਸ ਕਰ ਗਿਆ ਹੈ। ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਕਿਹਾ ਹੈ ਕਿ ਉਹ ਖਿਆਲ ਰੱਖਣਾ ਕਿਤੇ ਇਹ ਨਾਅਰਾ ਮਹਿਜ ਨਾਅਰਾ ਬਣਕੇ ਹੀ ਨਾ ਰਹਿ ਜਾਵੇ ।

harf cheema shared first look poster of his shot movie manas ki jaat

ਉਨ੍ਹਾਂ ਨੇ ਅੱਗੇ ਲੋਕਾਂ ਨੂੰ ਜਗਾਉਂਦੇ ਹੋਏ ਲਿਖਿਆ ਹੈ- ‘ਜੇ ਅਸੀਂ ਸਾਂਝੀਵਾਲਤਾ ਦੇ ਅਸਲ ਪ੍ਰਤੀਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਾਂ ਤਾਂ ਇਸ ਨਾਅਰੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਲੋੜ ਹੈ । ਧਰਮ, ਜਾਤ, ਮਜ਼ਹਬ ਪਾੜੇ ਖ਼ਤਮ ਕਰਕੇ ਹੀ ਅਸੀਂ ਖੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ । ਇਸ ਦੇ ਨਾਲ ਉਨ੍ਹਾਂ ਨੇ ਆਪਣੇ ਮਨ ਦੀਆਂ  ਬਹੁਤ ਸਾਰੀਆਂ ਭਾਵਨਾਵਾਂ ਲਿਖਿਆਂ ਨੇ। ਉਨ੍ਹਾਂ ਨੇ ਨਾਲ ਹੀ ਦੱਸਿਆ ਹੈ ਕਿ ਉਹ ਲਘੂ ਫ਼ਿਲਮ "ਮਾਨਸ ਕੀ ਜਾਤਿ" ਲੈ ਕੇ ਆ ਰਹੇ ਨੇ। ਉਨ੍ਹਾਂ ਨੂੰ ਉਮੀਦ ਹੈ ਸਾਰੇ ਦਰਸ਼ਕ ਇਸ ਨੂੰ ਪ੍ਰਵਾਨ ਕਰਨਗੇ ਅਤੇ ਪਸੰਦ ਵੀ ਕਰਨਗੇ। ਉਨ੍ਹਾਂ ਨੇ ਨਾਲ ਹੀ ਸ਼ਾਰਟ ਫ਼ਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ :ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਮਜ਼ੇਦਾਰ ‘ਅੰਗਰੇਜ਼ੀ-ਪੰਜਾਬੀ’ ਭਾਸ਼ਾ ਦੇ ਸੁਮੇਲ ਵਾਲਾ ਗੀਤ ‘What Ve’ ਹੋਇਆ ਰਿਲੀਜ਼, ਦੇਖੋ ਵੀਡੀਓ

Harf cheema And Kanwar Grewal

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਉੱਤੇ ਹਰਫ ਚੀਮਾ ਦੇਸੀ ਲੁੱਕ ‘ਚ ਨਜ਼ਰ ਆ ਰਹੇ ਨੇ, ਜਿਨ੍ਹਾਂ ਨੇ ਕਾਲੇ ਰੰਗ ਦੀ ਲੋਈ ਅਤੇ ਕਾਲੇ ਰੰਗ ਦੀ ਪੱਗ ਬੰਨੀ ਹੋਈ ਹੈ। ਪੋਸਟਰ ‘ਚ ਕਿਸਾਨੀ ਸੰਘਰਸ਼ ਵਾਲਾ ਇਕੱਠ ਵੀ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਲੋਹੇ ਦੀ ਕੰਢਿਆਂ ਵਾਲੀ ਤਾਰ ਵੀ ਨਜ਼ਰ ਆ ਰਹੀ ਹੈ। ਇਹ ਸ਼ਾਰਟ ਫ਼ਿਲਮ  17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਹਰਫ ਚੀਮਾ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਨਵਦੀਪ ਵੱਲੋਂ ਹੀ ਲਿਖੀ ਅਤੇ ਡਾਇਰੈਕਟ ਕੀਤੀ ਗਈ ਹੈ। ਦੱਸ ਦਈਏ ਹਾਲ ਹੀ ‘ਚ ਹਰਫ ਚੀਮਾ ਅਤੇ ਕੰਵਰ ਗਰੇਵਾਲ ‘ਪੰਜਾਬ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ।

You may also like