ਹਰਫ਼ ਚੀਮਾ ਦੀ ਪਤਨੀ ਦਾ ਹੈ ਅੱਜ ਜਨਮ ਦਿਨ, ਕੁਝ ਇਸ ਅੰਦਾਜ਼ ਵਿੱਚ ਦਿੱਤੀ ਜਨਮ ਦਿਨ ਦੀ ਵਧਾਈ

written by Rupinder Kaler | January 27, 2021

ਅੱਜ ਦਾ ਦਿਨ ਹਰਫ਼ ਚੀਮਾ ਲਈ ਬਹੁਤ ਹੀ ਖ਼ਾਸ ਹੈ, ਅੱਜ ਉਹਨਾਂ ਦੀ ਪਤਨੀ ਜੈਜ਼ਮੀਨ ਚੀਮਾ ਦਾ ਜਨਮ ਦਿਨ ਹੈ । ਇਸ ਖਾਸ ਮੌਕੇ ਤੇ ਹਰਫ਼ ਚੀਮਾ ਨੇ ਆਪਣੇ ਇੰਸਟਾਗ੍ਰਾਮ ਤੇ ਇਾੱਕ ਤਸਵੀਰ ਵੀ ਸਾਂਝੀ ਕੀਤੀ ਹੈ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਰਫ਼ ਚੀਮਾ ਤੇ ਉਹਨਾਂ ਦੀ ਪਤਨੀ ਨਜ਼ਰ ਆ ਰਹੇ ਹਨ । ਹੋਰ ਪੜ੍ਹੋ : ਕਿਸਾਨ ਪਰੇਡ ਨੂੰ ਹਿੰਸਾ ਦਾ ਨਾਂਅ ਦੇਣ ਵਾਲਿਆਂ ਨੂੰ ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਪੁੱਛੇ ਇਹ ਸਵਾਲ ਕੰਗਨਾ ਰਣੌਤ ਨੇ ਕਿਸਾਨ ਪਰੇਡ ਨੂੰ ਲੈ ਕੇ ਕਹੀ ਵੱਡੀ ਗੱਲ, ਦਿਲਜੀਤ ਤੇ ਪ੍ਰਿਯੰਕਾ ਚੋਪੜਾ ਨੂੰ ਲਿਆ ਨਿਸ਼ਾਨੇ ’ਤੇ ਹਰਫ਼ ਚੀਮਾ ਦੇ ਪ੍ਰਸ਼ੰਸਕ ਉਹਨਾਂ ਨੂੰ ਲਗਾਤਾਰ ਕਮੈਂਟ ਕਰਕੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਹਰਫ਼ ਚੀਮਾ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਕਿਸਾਨੀ ਅੰਦੋਲਨ ਵਿੱਚ ਥੋੜਾ ਬਹੁਤ ਹਿੱਸਾ ਪਾ ਸਕਿਆ ਹਾਂ ਤਾਂ ਇੱਸ ਵਿੱਚ ਵੱਡਾ ਹੱਥ ਜੈਜ਼ਮੀਨ ਚੀਮਾ ਦਾ ਹੈ । ਜਿਸ ਨੇ ਮੇਰੀਆਂ ਘਰ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਆਪ ਸਾਂਭ ਲਈਆਂ….ਜਨਮ ਦਿਨ ਮੁਬਾਰਕ ਜੈਜ਼ਮੀਨ ਚੀਮਾ’ । ਤੁਹਾਨੂੰ ਦੱਸ ਦਿੰਦੇ ਹਾ ਕਿ ਹਰਫ਼ ਚੀਮਾ ਕਿਸਾਨ ਅੰਦੋਲਨ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ । ਦਿੱਲੀ ਬਾਰਡਰ ਤੇ ਕਿਸਾਨਾਂ ਨਾਲ ਲਗਾਤਾਰ ਧਰਨਾ ਦੇ ਰਹੇ ਹਨ ।

0 Comments
0

You may also like