
ਹਰਿੰਦਰ ਭੁੱਲਰ (Harinder Bhullar) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ੳੇੁਹ ਆਪਣੇ ਵੱਡੇ ਬਜ਼ੁਰਗਾਂ ਦੇ ਪਿੰਡ ਗਏ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਇਹ ਪਿੰਡ ਪਾਕਿਸਤਾਨ ਸਥਿਤ ਕਸੂਰ (Saraich Kasur)ਦਾ ਹੈ । ਜਿੱਥੇ ਉਹ ਆਪਣੇ ਬਜ਼ੁਰਗਾਂ ਦੇ ਘਰ ਨੂੰ ਵੇਖਣ ਦੇ ਲਈ ਪਹੁੰਚੇ ਹੋਏ ਹਨ । ਪਚੱਤਰ ਸਾਲਾਂ ਬਾਅਦ ਆਪਣੇ ਦਾਦੇ ਦੇ ਘਰ ਨੂੰ ਵੇਖਣ ਨੂੰ ਆਏ ਹਨ ।

ਹੋਰ ਪੜ੍ਹੋ : ਹਰਭਜਨ ਮਾਨ ਦੇ ਨਵੇਂ ਗੀਤ ‘ਸ਼ਰਾਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਗਾਇਕ ਨੇ ਪਿਆਰ ਦੇਣ ਲਈ ਕੀਤਾ ਸ਼ੁਕਰੀਆ ਅਦਾ
ਇਸ ਵੀਡੀਓ ‘ਚ ਹਰਿੰਦਰ ਭੁੱਲਰ ਨੇ ਦੱਸਿਆ ਕਿ ਬਾਪੂ ਜੀ ਮੈਨੂੰ ਅਕਸਰ ਕਸੂਰ ਬਾਰੇ ਦੱਸਦੇ ਰਹਿੰਦੇ ਸਨ ਅਤੇ ਅਕਸਰ ਕਹਿੰਦੇ ਹੁੰਦੇ ਸਨ ਕਿ ਜਦੋਂ ਮੌਕਾ ਮਿਲਿਆ ਤਾਂ ਕਸੂਰ ਜ਼ਰੂਰ ਜਾ ਕੇ ਆਈਂ । ਹਰਿੰਦਰ ਭੁੱਲਰ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ ।

ਹੋਰ ਪੜ੍ਹੋ : ਟ੍ਰੈਫਿਕ ਜਾਮ ਦੌਰਾਨ ਇੱਕ ਸ਼ਖਸ ਕਾਰ ਦੀ ਛੱਤ ‘ਤੇ ਬੈਠ ਕੇ ਡਰਿੰਕ ਕਰਦਾ ਆਇਆ ਨਜ਼ਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਹਰਿੰਦਰ ਭੁੱਲਰ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਹਨ ਅਤੇ ਇੱਕ ਤੋਂ ਬਾਅਦ ਇੱਕ ਕਈ ਪ੍ਰੋਜੈਕਟਸ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਰੋਮਾਂਟਿਕ ਹੋਣ ਜਾਂ ਫਿਰ ਕਾਮੇਡੀ ਕਿਰਦਾਰ । ਹਰਿੰਦਰ ਭੁੱਲਰ ਇੱਕ ਬਿਹਤਰੀਨ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਐਂਕਰ ਵੀ ਹਨ ।
ਉਨ੍ਹਾਂ ਨੇ ਕਈ ਪ੍ਰੋਗਰਾਮਾਂ ਨੂੰ ਹੋਸਟ ਵੀ ਕੀਤਾ ਹੈ ।ਅਦਾਕਾਰੀ ਦਾ ਸ਼ੌਂਕ ਉਨ੍ਹਾਂ ਨੂੰ ਆਪਣੇ ਨਾਨਕੇ ਪਿੰਡ ‘ਚ ਹੀ ਲੱਗਾ ਸੀ, ਕਿਉਂਕਿ ਉਨ੍ਹਾਂ ਦੇ ਮਾਮਾ ਜੀ ਉਨ੍ਹਾਂ ਨੂੰ ਫ਼ਿਲਮਾਂ ਦਿਖਾਉਣ ਦੇ ਲਈ ਸਿਨੇਮਾਂ ਘਰ ਲੈ ਜਾਂਦੇ ਸਨ ਅਤੇ ਇਸੇ ਤੋਂ ਉਨ੍ਹਾਂ ਨੂੰ ਅਦਾਕਾਰੀ ਦਾ ਸ਼ੌਂਕ ਜਾਗਿਆ ।
View this post on Instagram