ਇੱਕ ਵਾਰ ਫਿਰ ਦੇਖਣ ਨੂੰ ਮਿਲੇਗੀ ਪੁਰਾਣੇ ਪੰਜਾਬ ਦੀ ਝਲਕ , ਕਿਉਂਕਿ ਇਸ ਤਰੀਕ ਨੂੰ ਆ ਰਿਹਾ ਹੈ 'ਨਾਢੂ ਖਾਂ'

written by Aaseen Khan | January 28, 2019

ਇੱਕ ਵਾਰ ਫਿਰ ਦੇਖਣ ਨੂੰ ਮਿਲੇਗੀ ਪੁਰਾਣੇ ਪੰਜਾਬ ਦੀ ਝਲਕ , ਕਿਉਂਕਿ ਆ ਰਿਹਾ ਹੈ 'ਨਾਢੂ ਖਾਂ' : “ਹੋਣ ਗੀਆਂ ਗੱਲਾਂ ਹਰ ਥਾਂ ਕਿਉਂਕਿ ਆ ਰਿਹਾ ਹੈ ਨਾਢੂ ਖਾਂ” ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਫਿਲਮ 'ਨਾਢੂ ਖਾਂ' 'ਚ ਫੀਮੇਲ ਲੀਡ ਰੋਲ ਨਿਭਾ ਰਹੀ ਖੂਬਸੂਰਤ ਅਦਾਕਾਰਾ ਵਾਮੀਕਾ ਗੱਬੀ ਕਹਿ ਰਹੇ ਹਨ। ਹਰੀਸ਼ ਵਰਮਾ ਅਤੇ ਵਾਮੀਕਾ ਗੱਬੀ ਸਟਾਰਰ ਫਿਲਮ ਨਾਢੂ ਖਾਂ ਦੀ ਰਿਲੀਜ਼ ਡੇਟ ਅਨਾਊਂਸ ਕਰ ਦਿੱਤੀ ਗਈ ਹੈ। ਇਹ ਫਿਲਮ 26 ਅਪ੍ਰੈਲ 2019 ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾਵੇਗੀ।

ਫਿਲਮ ਦੇ ਪੋਸਟਰ ਤੋਂ ਤਾਂ ਜਾਪਦਾ ਹੈ ਕਿ ਇਹ ਫਿਲਮ ਇੱਕ ਪੀਰੀਅਡ ਡਰਾਮਾ ਫਿਲਮ ਹੋਣ ਵਾਲੀ ਹੈ ਜਿਸ 'ਚ ਹਾਸਰਸ ਤੋਂ ਲੈ ਕੇ ਇਮੋਸ਼ਨਲ ਡਾਰਾਮ ਸਭ ਇੱਕ ਹੀ ਥਾਂ ਦੇਖਣ ਨੂੰ ਮਿਲੇਗਾ। ਪੀਰੀਅਡ ਡਰਾਮਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਫਿਲਮ ਦੇ ਪੋਸਟਰ 'ਚ 1862 ਦੇ ਸਮੇਂ ਦਾ ਇੱਕ ਰੁਪਿਆ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਰੀਸ਼ ਵਰਮਾ ਵੱਲੋਂ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਗਿਆ ਸੀ ਜਿਸ 'ਚ ਵੀ ਪੁਰਾਣੇ ਪੰਜਾਬ ਦੀ ਝਲਕ ਦੇਖਣ ਨੂੰ ਮਿਲੀ ਸੀ।

ਹੋਰ ਵੇਖੋ :ਜਾਣੋ ਕਿਹੜਾ ‘ਨਾਢੂ ਖਾਂ’ ਆ ਰਿਹਾ ਹੈ ਢਿੱਡੀ ਪੀੜਾਂ ਪਾਉਣ ਲਈ

ਨਾਢੂ ਖਾਂ ਫਿਲਮ ‘ਚ ਲੀਡ ਰੋਲ ਹਰੀਸ਼ ਵਰਮਾ ਅਤੇ ਵਾਮੀਕਾ ਗੱਬੀ ਨਿਭਾ ਰਹੇ ਹਨ। ਇਹਨਾਂ ਦੋਵਾਂ ਤੋਂ ਇਲਾਵਾ ਬੀਐੱਨ ਸ਼ਰਮਾ, ਹੋਬੀ ਧਾਲੀਵਾਲ , ਮਲਕੀਤ ਰੌਣੀ , ਅਤੇ ਗੁਰਚੇਤ ਚਿੱਤਰਕਾਰ ਵਰਗੇ ਵੱਡੇ ਕਲਾਕਾਰ ਨਜ਼ਰ ਆਉਣਗੇ। ਫਿਲਮ ਨਾਢੂ ਖਾਂ ਦਾ ਨਿਰਦੇਸ਼ਣ ਇਮਰਾਨ ਸ਼ੇਖ ਨੇ ਕੀਤਾ ਹੈ ਤੇ ਇਸ ਮੂਵੀ ਨੂੰ ਬੱਬਲ ਭੱਟੀ ਨੇ ਲਿਖਿਆ ਹੈ।ਫਿਲਮ ਨੂੰ ਵਾਈਟ ਹਿੱਲ ਪ੍ਰੋਡਕਸ਼ਨ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ।

You may also like