ਪਰਮਾਤਮਾ ਦੇ ਰੰਗਾਂ ‘ਚ ਰੰਗਿਆ ਹਰੀਸ਼ ਵਰਮਾ ਦਾ ਨਵਾਂ ਗੀਤ ‘Karde karam’ ਹੋਇਆ ਰਿਲੀਜ਼, ਲੋਕਾਂ ਨੂੰ ਪਾਜ਼ੇਟਿਵ ਰੱਖਣ ਦੀ ਕਰ ਰਹੇ ਨੇ ਕੋਸ਼ਿਸ਼, ਦੇਖੋ ਵੀਡੀਓ

written by Lajwinder kaur | April 23, 2021 05:23pm

ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਹਰੀਸ਼ ਵਰਮਾ ਜਿਨ੍ਹਾਂ ਨੇ ਬੌਤਰ ਸਿੰਗਰ ਵੀ ਵਾਹ ਵਾਹੀ ਖੱਟੀ ਹੈ। ਹਰੀਸ਼ ਵਰਮਾ ਉਨ੍ਹਾਂ ਕੁਝ ਐਕਟਰਾਂ ਚੋਂ ਇੱਕ ਨੇ ਜੋ ਅਦਾਕਾਰੀ ਤੋਂ ਸਿੰਗਿੰਗ ਵੱਲ ਆਏ ਨੇ। ਉਹ ਇਸ ਵਾਰ ਕੁਝ ਹੱਟ ਕੇ ਲੈ ਕੇ ਆਏ ਨੇ। ਸੂਫੀਆਨਾ ਅੰਦਾਜ਼ ਉਹ ‘ਕਰਦੇ ਕਰਮ’( Karde karam) ਗੀਤ ਲੈ ਕੇ ਆਏ ਨੇ।

inside image of harish verma latest song karde karam image source- youtube

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਵੱਡੀ ਬੇਟੀ ਅਨਾਇਆ ਦੇ ਨਾਲ ਸਾਂਝਾ ਕੀਤਾ ਪੁਰਾਣਾ ਵੀਡੀਓ, ਪੀਂਘ ਝੂਟਦੀ ਨਜ਼ਰ ਆ ਰਹੀਆਂ ਨੇ ਮਾਂ-ਧੀ, ਦੇਖੋ ਵੀਡੀਓ

karde karam out now

ਇਹ ਇਸ ਗੀਤ ਦੇ ਰਾਹੀਂ ਉਹ ਲੋਕਾਂ ਨੂੰ ਇੱਕ ਪਾਜ਼ੇਟਿਵ ਸੋਚ ਰੱਖਣ ਦਾ ਸੁਨੇਹਾ ਦੇ ਰਹੇ ਨੇ। ਜਿਵੇਂ ਕਿ ਸਭ ਜਾਣਦੇ ਨੇ ਕੋਰੋਨਾ ਮਹਾਮਾਰੀ ਕਰਕੇ ਇੰਡੀਆ ਚ ਹਾਹਾਕਾਰ ਮਚਿਆ ਪਿਆ ਹੈ। ਉੱਧਰ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਲਈ ਦਿੱਲੀ ਦੀ ਬਰੂੂਹਾਂ 'ਤੇ ਬੈਠਿਆ ਹੋਇਆ ਸੰਘਰਸ਼ ਕਰ ਰਿਹਾ ਹੈ।  ਇਸ ਟੈਂਸ਼ਨ ਵਾਲੇ ਮਾਹੌਲ ਨੂੰ ਉਹ ਆਪਣੇ ਗੀਤ ਦੇ ਰਾਹੀਂ ਕੁਝ ਸਕੂਨ ਦਾ ਅਹਿਸਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਦਰਸ਼ਕਾਂ ਨੂੰ ਗਾਇਕ ਹਰੀਸ਼ ਵਰਮਾ ਦਾ ਇਹ ਵੱਖਰਾ ਗਾਇਕੀ ਵਾਲਾ ਢੰਗ ਕਾਫੀ ਪਸੰਦ ਆ ਰਿਹਾ ਹੈ।

image of harish verma image source- instagram

ਦੱਸ ਦਈਏ ਇਸ ਗੀਤ ਦੇ ਬੋਲ ਸੰਦੀਪ ਨੇ ਲਿਖੇ ਨੇ Jus Keys ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Satkarn-SJS ਨੇ ਤਿਆਰ ਕੀਤਾ ਹੈ। ਇਸ ਗੀਤ ਦਾ ਅਨੰਦ ਦਰਸ਼ਕ Wall Street Studios ਦੇ ਯੂਟਿਊਬ ਚੈਨਲ ਉੱਤੇ ਲੈ ਸਕਦੇ ਨੇ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।

You may also like