ਹਰਜੀਤ ਹਰਮਨ ਨੇ ਗਾਇਆ ਸਤਵਿੰਦਰ ਬੁੱਗਾ ਦਾ ਗੀਤ, ਸਤਵਿੰਦਰ ਬੁੱਗਾ ਨੇ ਵੀ ਦਿੱਤਾ ਪ੍ਰਤੀਕਰਮ

written by Shaminder | April 28, 2021

ਸਤਵਿੰਦਰ ਬੁੱਗਾ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਦਾ ਇੱਕ ਗੀਤ ਨੱਬੇ ਦੇ ਦਹਾਕੇ ‘ਚ ਕਾਫੀ ਮਸ਼ਹੂਰ ਹੋਇਆ ਸੀ । ਇਹ ਗੀਤ ਉਨ੍ਹਾਂ ਵੱਲੋਂ ਆਪਣੀ ਗਾਇਕੀ ਦੇ ਸਫਰ ਦੀ ਸ਼ੁਰੂਆਤ ਸਮੇਂ ਗਾਇਆ ਗਿਆ ਸੀ । 'ਨੀ ਤੂੰ ਵਿੱਛੜਣ ਵਿੱਛੜਣ ਕਰਦੀ ਏਂ ਜਦੋਂ ਵਿੱਛੜੇਗੀਂ ਪਤਾ ਲੱਗ ਜਾਊਗਾ'।

satwinder-bugga Image From Satwinder Bugga's Instagram
ਹੋਰ ਪੜ੍ਹੋ : ਬਹੁਤ ਹੀ ਸਾਦਗੀ ਨਾਲ ਹੋਇਆ ਸੁਗੰਧਾ ਮਿਸ਼ਰਾ ਦਾ ਵਿਆਹ, ਵੇਖੋ ਤਸਵੀਰਾਂ
satwinder bugga Image From Satwinder Bugga's Instagram
ਇਹ ਗੀਤ ਨੱਬੇ ਦੇ ਦਹਾਕੇ ‘ਚ ਵੀ ਕਾਫੀ ਮਕਬੂਲ ਹੋਇਅ ਸੀ ਅਤੇ ਅੱਜ ਵੀ ਓਨਾ ਹੀ ਮਕਬੂਲ ਹੈ । ਇਸ ਗੀਤ ਨੂੰ ਹਰਜੀਤ ਹਰਮਨ ਨੇ ਆਪਣੀ ਆਵਾਜ਼ ‘ਚ ਗਾਇਆ ।
harjit harman Image From harjit harman's Instagram
ਹਰਜੀਤ ਹਰਮਨ ਨੇ ਡਰਾਈਵਿੰਗ ਕਰਦੇ ਸਮੇਂ ਸੁਣ ਰਹੇ ਸੀ ਅਤੇ ਨਾਲ ਹੀ ਗਾ ਵੀ ਰਹੇ ਸਨ ।ਇਸ ‘ਤੇ ਸਤਵਿੰਦਰ ਬੁੱਗਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਅਤੇ ਕਿਹਾ ਵਾਹ ਜੀ ਵਾਹ ਕਯਾ ਬਾਤ ਏ, ਜੀਓ ਪਿਆਰੇ।
 
View this post on Instagram
 

A post shared by Harjit Harman (@harjitharman)

ਹਰਜੀਤ ਹਰਮਨ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।  

0 Comments
0

You may also like