ਹਰਜੀਤ ਹਰਮਨ 'ਕੁੜ੍ਹਮਾਈਆਂ' ਨੂੰ ਲੈ ਕੇ ਉਤਸ਼ਾਹਿਤ ,ਕਿਊਟ ਭਤੀਜਾ ਕਰ ਰਿਹਾ ਫਿਲਮ ਦੀ ਪ੍ਰਮੋਸ਼ਨ 

Written by  Shaminder   |  August 31st 2018 06:25 AM  |  Updated: August 31st 2018 06:25 AM

ਹਰਜੀਤ ਹਰਮਨ 'ਕੁੜ੍ਹਮਾਈਆਂ' ਨੂੰ ਲੈ ਕੇ ਉਤਸ਼ਾਹਿਤ ,ਕਿਊਟ ਭਤੀਜਾ ਕਰ ਰਿਹਾ ਫਿਲਮ ਦੀ ਪ੍ਰਮੋਸ਼ਨ 

ਹਰਜੀਤ ਹਰਮਨ Harjit Harman ਆਪਣੀ ਫਿਲਮ Movie 'ਕੁੜ੍ਹਮਾਈਆਂ' ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨੇ । ਇਸ ਫਿਲਮ 'ਚ ਹਰਜੀਤ ਹਰਮਨ ,ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾ ਰਹੇ ਨੇ ,ਜਦਕਿ ਬੀਐੱਨ ਸ਼ਰਮਾ ,ਨਿਰਮਲ ਰਿਸ਼ੀ,ਅਨੀਤਾ ਦੇਵਗਨ ਵੀ ਇਸ ਫਿਲਮ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਇਸ ਫਿਲਮ ਨੂੰ ਲੈ ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਦਾ ਭਤੀਜਾ ਫਿਲਮ 'ਕੁੜ੍ਹਮਾਈਆਂ' ਵੇਖਣ ਲਈ ਲੋਕਾਂ ਨੂੰ ਕਹਿ ਰਿਹਾ ਹੈ ।

https://www.instagram.com/p/BnEx6T5ns-9/?hl=en&taken-by=harjitsinghharman

ਇਹ ਫਿਲਮ ਚੌਦਾਂ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ । ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡਿਓ ਨੂੰ ਸਾਂਝਾ ਕਰਦਿਆਂ ਹਰਜੀਤ ਹਰਮਨ ਨੇ ਲਿਖਿਆ ਹੈ ਕਿ 'ਵੇਖੋ ਜੀ ਤੁਹਾਡਾ ਤਾਂ ਪਤਾ ਨੀ, ਪਰ ਸਾਡੇ ਜਵਾਨ ਨੇ ਪੂਰਾ ਜ਼ੋਰ ਲਾ ਰੱਖਿਆ ਚਾਚੇ ਦੀ ਫਿਲਮ ਲਈ ,ਤੁਸੀਂ ਵੀ ਲਾ ਦੋ ਜ਼ੋਰ ਸਾਰੇ ਸੋਹਣੀ ਫਿਲਮ ਆ' ।

ਸੋ ਹਰਜੀਤ ਹਰਮਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ।ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਹਰਜੀਤ ਹਰਮਨ ਅਜਿਹੇ ਗਾਇਕ ਨੇ ਜੋ ਆਪਣੀ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ ਅਤੇ ਇਸ ਤੋਂ ਪਹਿਲਾਂ ਉਹ 'ਪੰਜਾਬ', 'ਤਰੀਕਾਂ', 'ਜੱਟ ਚੌਵੀ ਕੈਰੇਟ ਦੇ' ਅਤੇ 'ਮਾਏਂ ਨੀ ਮਾਏਂ' ਵਰਗੇ ਹਿੱਟ ਗੀਤ ਗਾ ਚੁੱਕੇ ਨੇ ਅਤੇ ਹੁਣ ਉਹ ਫਿਲਮ 'ਕੁੜ੍ਹਮਾਈਆਂ' ਰਾਹੀਂ ਪਾਲੀਵੁੱਡ 'ਚ ਧੁੰਮਾਂ ਪਾਉਣ ਆ ਰਹੇ ਨੇ।ਫਿਲਮ ਦਾ ਟ੍ਰੇਲਰ ਵੇਖਣ 'ਤੇ ਪਤਾ ਲੱਗਦਾ ਹੈ ਕਿ ਫਿਲਮ 'ਚ ਰੋਮਾਂਡ ,ਕਮੇਡੀ ਅਤੇ ਡਰਾਮਾ ਸਭ ਕੁਝ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network