ਮਿਸ ਯੂਨੀਵਰਸ ਦੇ ਮੰਚ 'ਤੇ ਹਰਨਾਜ਼ ਸੰਧੂ ਦੇ ਵਧੇ ਹੋਏ ਭਾਰ ਨੂੰ ਵੇਖ ਲੋਕਾਂ ਨੇ ਕੀਤਾ ਟ੍ਰੋਲ

written by Pushp Raj | January 17, 2023 01:12pm

Harnaaz Sandhu in Miss Universe : ਲਗਭਗ 20 ਸਾਲਾਂ ਬਾਅਦ ਭਾਰਤ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਾਉਣ ਵਾਲੀ ਖੂਬਸੂਰਤ ਮਾਡਲ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2022 ਦੇ ਫਾਈਨਲ ਵਿੱਚ ਨਜ਼ਰ ਆਈ। ਆਰ ਬੋਨੀ ਗੈਬਰੀਅਲ ਨੇ 71ਵੇਂ ਮਿਸ ਯੂਨੀਵਰਸ ਮੁਕਾਬਲੇ ਦੇ ਸ਼ਾਨਦਾਰ ਫਾਈਨਲ ਵਿੱਚ ਮਿਸ ਯੂਨੀਵਰਸ 2022 ਦਾ ਖਿਤਾਬ ਤੇ ਤਾਜ ਜਿੱਤਿਆ ਸੀ। ਹਾਲ ਹੀ ਵਿੱਚ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2023 ਦੇ ਮੰਚ 'ਤੇ ਵੇਖਿਆ ਗਿਆ, ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਨੈਟੀਜ਼ਨਸ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ, ਆਓ ਜਾਣਦੇ ਹਾਂ ਕਿਉਂ।

Image Source: Twitter

ਇਸ ਦੌਰਾਨ ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਸਟੇਜ 'ਤੇ ਫਾਈਨਲ ਰੈਂਪ ਵਾਕ ਕੀਤੀ, ਜਿਸ ਦੌਰਾਨ ਉਹ ਬੇਹੱਦ ਭਾਵੁਕ ਨਜ਼ਰ ਆਈ ਤੇ ਇਸ ਦੇ ਨਾਲ ਹੀ ਉਹ ਲੜਖੜਾ ਗਈ, ਹਾਲਾਂਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਲਿਆ। ਇਸ ਦੌਰਾਨ ਮਿਸ ਯੂਨੀਵਰਸ ਸਟੇਜ ਤੋਂ ਹਰਨਾਜ਼ ਸੰਧੂ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਰਨਾਜ਼ ਸੰਧੂ ਨੂੰ ਟ੍ਰੋਲ ਕੀਤੇ ਜਾਣ ਦਾ ਕਾਰਨ ਉਨ੍ਹਾਂ ਦਾ ਵਧਿਆ ਹੋਇਆ ਭਾਰ ਹੈ, ਜਿਸ ਕਾਰਨ ਉਹ ਪਹਿਲਾਂ ਵੀ ਨੈਟੀਜ਼ਨਸ ਦੇ ਨਿਸ਼ਾਨੇ 'ਤੇ ਆ ਚੁੱਕੀ ਹੈ। ਟ੍ਰੋਲਰਾਂ ਨੇ ਦੇਖਿਆ ਕਿ ਮਿਸ ਯੂਨੀਵਰਸ 2021 ਦੀਆਂ ਤਸਵੀਰਾਂ 'ਚ ਹਰਨਾਜ਼ ਸੰਧੂ ਕਾਫੀ ਪਤਲੀ ਨਜ਼ਰ ਆ ਰਹੀ ਹੈ, ਜਦੋਂਕਿ ਮਿਸ ਯੂਨੀਵਰਸ 2022 'ਚ ਉਨ੍ਹਾਂ ਦਾ ਭਾਰ ਵਧਿਆ ਹੈ।

Image Source: Twitter

ਭਾਰ ਵੱਧਣ ਤੋਂ ਬਾਅਦ ਹੁਣ ਹਰਨਾਜ਼ ਨੂੰ ਸੋਸ਼ਲ ਮੀਡੀਆ 'ਤੇ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਵੀ ਹਰਨਾਜ਼ ਨੂੰ ਆਪਣੇ ਵਧੇ ਹੋਏ ਵਜ਼ਨ ਨੂੰ ਲੈ ਕੇ ਟ੍ਰੋਲ ਹੋਣਾ ਪਿਆ ਸੀ, ਫਿਰ ਉਸ ਨੇ ਆਪਣੀ ਬੀਮਾਰੀ ਦਾ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਆਪਣੀ ਬਿਮਾਰੀ ਬਾਰੇ ਦੱਸਦੇ ਹੋਏ ਹਰਨਾਜ਼ ਨੇ ਕਿਹਾ ਸੀ ਕਿ ਉਹ ਸਿਲੀਏਕ ਨਾਮ ਦੀ ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਕਾਰਨ ਉਹ ਕਣਕ ਦਾ ਆਟਾ ਜਾਂ ਹੋਰ ਗਲੂਟਨ ਵਾਲੀਆਂ ਚੀਜ਼ਾਂ ਨਹੀਂ ਖਾ ਸਕਦੀ। ਹਰਨਾਜ਼ ਨੇ ਕਿਹਾ ਸੀ ਕਿ ਉਹ ਉਨ੍ਹਾਂ ਲੋਕਾਂ 'ਚੋਂ ਹੈ, ਜੋ ਪਤਲੇ ਹੋਣ ਦਾ ਤਾਅਨਾ ਮਾਰਦੇ ਸਨ, ਹੁਣ ਉਸ ਨੂੰ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਿੱਛੇ ਕਾਰਨ ਉਸ ਦੀ ਬੀਮਾਰੀ ਹੈ, ਜਿਸ ਨੂੰ ਕੋਈ ਨਹੀਂ ਸਮਝਦਾ।

Image Source: Twitter

ਹੋਰ ਪੜ੍ਹੋ: ਟੌਮੀ ਤੇ ਜੈਲੀ ਦੇ ਅਨੋਖੇ ਵਿਆਹ 'ਚ ਪਹੁੰਚੇ 500 ਬਰਾਤੀ, ਜੈਮਾਲਾ ਤੋਂ ਲੈ ਕੇ ਸੱਤ ਫੇਰਿਆਂ ਤੱਕ ਹੋਈਆਂ ਕਈ ਰਸਮਾਂ

ਹਾਲਾਂਕਿ ਹਰਨਾਜ਼ ਨੂੰ ਆਪਣੇ ਫੈਨਜ਼ ਦਾ ਭਰਪੂਰ ਸਮਰਥਨ ਵੀ ਮਿਲਿਆ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ, 'ਹਰਨਾਜ਼ ਬਹੁਤ ਚੰਗੀ ਹੈ। ਉਸ ਨੇ ਆਪਣਾ ਭਾਰ ਵਧਾਇਆ ਹੈ, ਇਹ ਉਸ ਦੀ ਆਪਣੀ ਮਰਜ਼ੀ ਹੈ ਪਰ ਲੋਕਾਂ ਵੱਲੋਂ ਉਸ ਨੂੰ ਇੰਝ ਸ਼ਰਮਿੰਦਾ ਕਰਨਾ ਠੀਕ ਨਹੀਂ ਹੈ।' ਇੱਕ ਹੋਰ ਯੂਜ਼ਰਸ ਨੇ ਲਿਖਿਆ, 'ਬਿਮਾਰੀ ਕਿਸੇ ਨੂੰ ਪੁੱਛ ਕੇ ਨਹੀਂ ਹੁੰਦੀ, ਅਜਿਹੇ ਵਿੱਚ ਪੀੜਤ ਵਿਅਕਤੀ ਨੂੰ ਕਈ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਿਸੇ ਦੇ ਵਧੇ ਹੋਏ ਭਾਰ ਦਾ ਮਜ਼ਾਕ ਉਡਾਉਣਾ ਜਾਂ ਕਿਸੇ ਨੂੰ ਟ੍ਰੋਲ ਕਰਨਾ ਸਰਾਸਰ ਗ਼ਲਤ ਹੈ। '

You may also like