ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਬਣਿਆ ਹੋਇਆ ਇੱਕ ਸਾਲ, ਤਸਵੀਰਾਂ ਸ਼ੇਅਰ ਕਰ ਕਹੀ ਇਹ ਗੱਲ

written by Lajwinder kaur | December 14, 2022 09:08pm

Harnaaz Kaur Sandhu news: ਹਰਨਾਜ਼ ਕੌਰ ਸੰਧੂ ਜਿਸ ਨੇ ਪਿਛਲੇ ਸਾਲ ਇੰਡੀਆ ਦਾ ਮਨਾ ਵਧਾਇਆ ਸੀ। ਜਿਸ ਕਰਕੇ 21 ਸਾਲਾਂ ਦੇ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਇੰਡੀਆ ਦੀ ਝੋਲੀ ਪਿਆ ਸੀ। ਜਿਸ ਤੋਂ ਬਾਅਦ ਚਾਰੇ ਪਾਸੇ ਹਰਨਾਜ਼ ਸੰਧੂ ਦੀਆਂ ਚਰਚਾਵਾਂ ਸਨ। ਕੋਈ ਵੀ ਭਾਰਤੀ 12 ਦਸੰਬਰ 2021 ਦੇ ਉਸ ਪਲ ਨੂੰ ਨਹੀਂ ਭੁੱਲ ਸਕਦਾ ਹੈ, ਜਦੋਂ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਤਾਜ ਪਹਿਨ ਕੇ ਆਪਣਾ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਹਰਨਾਜ਼ ਆਪਣੇ ਤਾਜ ਦੀ ਪਹਿਲੀ ਵਰ੍ਹੇਗੰਢ 'ਕਰਾਊਨਵਰਸਰੀ' ਦੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਮਨਾਈ ਹੈ।

Miss Universe Harnaaz Sandhu represents India at the India Day parade in New York [Watch Video] Image Source: Instagram
ਹੋਰ ਪੜ੍ਹੋ : ਤਬਲਿਆਂ ਦੇ ਨਾਲ ਨਜ਼ਰ ਆ ਰਹੀ ਇਸ ਮੁਟਿਆਰ ਨੂੰ ਪਹਿਚਾਣਿਆ? ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ ਤੱਕ ਕਰ ਚੁੱਕੀ ਹੈ ਕੰਮ

ਇਕ ਸਾਲ ਪਹਿਲਾਂ ਬਿਤਾਏ ਹਰ ਪਲ ਦੀਆਂ ਯਾਦਾਂ ਨੂੰ ਸਾਂਝਾ ਕਰਨ ਲਈ ਹਰਨਾਜ਼ ਨੇ ਕਈ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੋਸਟ ਵੀ ਪਾ ਕੇ ਆਪਣੀ ਖੁਸ਼ੀ ਸਭ ਦੇ ਨਾਲ ਸ਼ੇਅਰ ਕੀਤੀ ਹੈ।

Poster of Miss Universe 2021 Harnaaz Sandhu's Punjabi film 'Bai Ji Kuttange' out now Image Source: Instagram

ਦੱਸ ਦੇਈਏ ਕਿ ਹਰਨਾਜ਼ ਤੋਂ ਪਹਿਲਾਂ ਦੋ ਭਾਰਤੀ ਕੁੜੀਆਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਆਪਣੀ ਜਿੱਤ ਦਰਜ ਕਰ ਚੁੱਕੀਆਂ ਹਨ। 1994 ਵਿੱਚ ਸੁਸ਼ਮਿਤਾ ਸੇਨ ਅਤੇ 2000 ਵਿੱਚ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਤਾਜ ਬਣ ਕੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ।

Harnaaz Kaur Sandhu Mom Image Source: Instagram

ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ, ਹਰਨਾਜ਼ ਨੇ ਇੱਕ ਬੀਟੀਐਸ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, 'ਸਟੇਜ 'ਤੇ ਹੁੰਦੇ ਹੋਏ, ਮੈਂ ਹਰ ਪਲ ਪ੍ਰਾਰਥਨਾ ਕੀਤੀ ਕਿ ਮੈਂ ਆਪਣੇ ਦੇਸ਼ ਨੂੰ ਮਾਣ ਦਿਵਾ ਸਕਾਂ। ਜਦੋਂ ਵੀ ਮੈਂ ਇਨ੍ਹਾਂ ਯਾਦਾਂ ਨੂੰ ਯਾਦ ਕਰਦੀ ਹਾਂ, ਮੈਂ ਪਿੱਛੇ ਮੁੜ ਕੇ ਨਹੀਂ ਦੇਖਦੀ, ਪਰ ਮੈਂ ਹੋਰ ਬਹੁਤ ਕੁਝ ਕਰਨ ਦੀ ਉਮੀਦ ਕਰਦੀ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਤੋਂ ਬਿਨਾਂ ਮੈਂ ਆਪਣੇ ਸੁਫਨੇ ਪੂਰੇ ਨਹੀਂ ਕਰ ਸਕਦੀ ਸੀ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਅਤੇ ਮੇਰਾ ਸਮਰਥਨ ਕੀਤਾ। ਮੈਂ ਅੱਜ ਅਤੇ ਸਦਾ ਲਈ ਸ਼ੁਕਰਗੁਜ਼ਾਰ ਹਾਂ।

 

You may also like