
ਮਿਸ ਯੂਐਸਏ 2019 ਚੇਸਲੀ ਕ੍ਰਿਸਟ (USA Cheslie Kryst) ਸੁਸਾਈਡ ਦੀ ਖਬਰ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਮਿਸ ਯੂਐਸਏ 2019 ਦਾ ਖਿਤਾਬ ਜਿੱਤਣ ਵਾਲੀ ਅਮਰੀਕੀ ਮਾਡਲ ਚੇਲਸੀ ਜੋ ਕਿ ਪੇਸ਼ੇ ਤੋਂ ਵਕੀਲ ਸੀ । 30 ਸਾਲਾਂ ਚੇਸਲੇ ਦੀ ਮੌਤ 'ਤੇ ਮਿਸ ਯੂਨੀਵਰਸ 2021 ਬਣੀ ਹਰਨਾਜ਼ ਸੰਧੂ Harnaaz Sandhu ਨੇ ਇਕ ਭਾਵੁਕ ਪੋਸਟ ਲਿਖੀ ਹੈ। ਸੰਧੂ ਨੇ ਕਿਹਾ ਕਿ ਇਹ ਖਬਰ ਸੁਣ ਕੇ ਉਨ੍ਹਾਂ ਦਾ ਦਿਲ ਟੁੱਟ ਗਿਆ।
ਹੋਰ ਪੜ੍ਹੋ : ਐਕਟਰ ਜਗਜੀਤ ਸੰਧੂ ਨੇ ਆਪਣੀ ਮਿਹਨਤ ਸਦਕਾ ਪੁਰਾਣੇ ਘਰ ਨੂੰ ਬਦਲਿਆ ਨਵੇਂ ਸ਼ਾਨਦਾਰ ਘਰ ‘ਚ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

ਖਬਰ ਮੁਤਾਬਕ ਚੇਲਸੀ ਨੇ 60 ਮੰਜ਼ਿਲਾ ਇਮਾਰਤ ਦੀ 29ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪਿਛਲੇ ਸਾਲ ਦਸੰਬਰ ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ, ਚੇਲਸੀ ਨੇ ਹਰਨਾਜ਼ ਕੌਰ ਸੰਧੂ ਦੀ ਇੱਕ ਬੈਕਸਟੇਜ ਇੰਟਰਵਿਊ ਵੀ ਲਈ ਸੀ।
ਮਿਸ ਯੂਨੀਵਰਸ ਹਰਨਾਜ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਚੇਲਸੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, 'ਇਹ ਦਿਲ ਤੋੜਨ ਵਾਲੀ ਅਵਿਸ਼ਵਾਸ਼ਯੋਗ ਖਬਰ ਹੈ। ਤੁਸੀਂ ਕਈਆਂ ਲਈ ਪ੍ਰੇਰਨਾ ਸਰੋਤ ਸੀ। ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।'

ਚੇਲਸੀ ਕ੍ਰਿਸਟ ਨੇ ਸਵੇਰੇ 7.15 ਵਜੇ (ਅਮਰੀਕੀ ਸਮੇਂ) ਮੈਨਹਟਨ ਵਿੱਚ ਸ਼ੱਕੀ ਤੌਰ 'ਤੇ ਖੁਦਕੁਸ਼ੀ ਕਰ ਲਈ। ਉਸ ਦਾ 60 ਮੰਜ਼ਿਲਾ ਓਰੀਅਨ ਬਿਲਡਿੰਗ ਦੀ 9ਵੀਂ ਮੰਜ਼ਿਲ 'ਤੇ ਅਪਾਰਟਮੈਂਟ ਸੀ। ਉਸ ਨੂੰ ਆਖਰੀ ਵਾਰ 29ਵੀਂ ਮੰਜ਼ਿਲ 'ਤੇ ਦੇਖਿਆ ਗਿਆ ਸੀ। ਹਾਲਾਂਕਿ, ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਇੰਨਾ ਵੱਡਾ ਫੈਸਲਾ ਕਿਉਂ ਲਿਆ, ਇਸ ਬਾਰੇ ਸੁਸਾਈਡ ਨੋਟ ਵਿੱਚ ਕੁਝ ਨਹੀਂ ਲਿਖਿਆ ਗਿਆ ਹੈ। ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਮਾਨਸਿਕ ਸਿਹਤ ਬਾਰੇ ਬੋਲਦੀ ਸੀ, ਉਹ ਕਈ ਇੰਟਰਵਿਊਆਂ ਵਿੱਚ ਇਸ ਬਾਰੇ ਬੋਲਦੀ ਸੀ। ਚੇਲਸੀ ਦੇ ਅਚਾਨਕ ਚਲੇ ਜਾਣ ਕਾਰਨ ਪਰਿਵਾਰ ਅਤੇ ਪ੍ਰਸ਼ੰਸਕ, ਹਰ ਕੋਈ ਸਦਮੇ ਵਿੱਚ ਹਨ।