ਹਰਪ੍ਰੀਤ ਢਿੱਲੋਂ ਨੇ ਕਿਉਂ ਕਿਹਾ ਕਿ ਸਿੰਗਾ ਵੀ ਵਾਰ ਵਾਰ ਦੇਖੋ

written by Lajwinder kaur | December 19, 2018

ਪੰਜਾਬੀ ਸੰਗੀਤ ਦੇ ਪ੍ਰਸ਼ੰਸਕਾਂ ਲਈ, ਪੰਜਾਬੀ ਗਾਇਕ ਹਰਪ੍ਰੀਤ ਢਿੱਲੋਂ ਜੋ ਕੇ ਅਪਣਾ ਨਵਾਂ ਗੀਤ ‘ਸੀਟ ਬੈਲਟ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਇਸ ਗੀਤ ਦੀ ਵੀਡੀਓ ਬਹੁਤ ਸੋਹਣੀ ਬਣਾਈ ਗਈ ਹੈ ਤੇ ਪਿਆਰ ਦੇ ਮਾਹੌਲ ਨੂੰ ਪੇਸ਼ ਕਰਦੀ ਹੈ। ‘ਸੀਟ ਬੈਲਟ’ ਗੀਤ ‘ਚ ਕੁੜੀ ਦੀ ਤਾਰੀਫ ਕੀਤੀ ਗਈ ਹੈ। ਰਾਜੇ-ਰਾਣੀਆਂ ਦੀਆਂ ਗੱਲਾਂ ਕੀਤੀ ਗਈ ਹਨ। ਇਸ ਵੀਡੀਓ ਦਾ ਸਰੋਤੇ ਪੂਰਾ ਅਨੰਦ ਮਾਣ ਰਹੇ ਹਨ।Harpreet Dhillon Latest Song The Seat Belt Released

 

ਹੋਰ ਦੇਖੋ: ‘ਅੱਲ੍ਹਾ’ ਦਾ ਵਾਸਤਾ ਪਾਇਆ ਜੱਸ ਮਾਣਕ ਨੇ

ਪੰਜਾਬੀ  ਗਾਇਕ ਹਰਪ੍ਰੀਤ ਢਿੱਲੋਂ ਜਿਹਨਾਂ ਇਸ ਗੀਤ ਦਾ ਲਿੰਕ ਅਪਣੇ ਸੋਸ਼ਲ ਅਕਾਊਂਟ ਮੀਡੀਆ ਤੋਂ ਫੈਨਜ਼ ਨਾਲ ਸਾਂਝਾ ਕੀਤਾ ਹੈ। ਗੀਤ ਦਾ ਨਿਰਦੇਸ਼ਨ ਸੰਨੀ ਮਹਾਂ ਸਿੰਘ ਅਤੇ ਮੰਗਲ ਭਾਮ ਦੁਆਰਾ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਸਿੰਗਾ ਨੇ ਲਿਖੇ ਹਨ। ਇਸ ਗੀਤ ਨੂੰ ਸਪੀਡ ਰਿਕਾਰਡਜ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਹਰਪ੍ਰੀਤ ਢਿੱਲੋਂ ਅਪਣੇ ਗੀਤ ਜਿਵੇਂ ‘ਤੈਨੂੰ ਕਿ’, ‘ਪੁੱਤ ਜੱਟ ਦਾ’, ‘ਕਲਰ ਬਲੈਕ’ ਤੇ ‘ਨਿੱਤ ਦੇ ਗੇੜੇ’ ਵਰਗੇ ਕਈ ਹੋਰ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮ 'ਯਾਰ ਬੇਲੀ' ਚ ਵੀ  ਹਰਪ੍ਰੀਤ ਢਿੱਲੋਂ ਅਪਣੀ ਅਦਾਕਾਰੀ ਦਾ ਰੰਗ ਵਿਖਾ ਚੁੱਕੇ ਹਨ। ਇਹਨਾਂ ਸਾਰੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਚੁੱਕਿਆ ਹੈ।

https://www.youtube.com/watch?v=BIfkuzOMuUA&feature=youtu.be&fbclid=IwAR0AOORo_SWO-9hpSn9KdcLXdkmZkF3lsW826GYLbG3icjL2bH5KtmibQ-w

You may also like