ਹਾਰਡੀ ਸੰਧੂ ਤੇ ਪਰੀਣੀਤੀ ਚੋਪੜਾ ਦੀ ਫ਼ਿਲਮ 'Code Name Tiranga' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | September 22, 2022

Film 'Code Name Tiranga' Teaser: ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਤੇ ਜਲਦ ਹੀ ਆਪਣੀ ਫ਼ਿਲਮ 'ਕੋਡ ਨੇਮ ਤਿਰੰਗਾ' (Code Name Tiranga) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫ਼ਿਲਮ ਵਿੱਚ ਹਾਰਡੀ ਸੰਧੂ ਦੇ ਨਾਲ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਵੀ ਲੀਡ ਰੋਲ 'ਚ ਨਜ਼ਰ ਆਵੇਗੀ। ਫ਼ਿਲਮ ਮੇਕਰਸ ਵੱਲੋਂ ਹੁਣ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਦੇ ਟੀਜ਼ਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

Image Source : Instagram

ਦੱਸ ਦਈਏ ਕਿ ਹਾਲ ਹੀ ਵਿੱਚ ਫ਼ਿਲਮ ਮੇਕਰਸ ਵੱਲੋਂ ਇਸ ਫ਼ਿਲਮ ਦੇ ਟਾਈਟਲ ਅਤੇ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਸੀ। ਇਹ ਫ਼ਿਲਮ 14 ਅਕਤੂਬਰ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਟੀ-ਸੀਰੀਜ਼, ਰਿਲਾਇੰਸ ਐਂਟਰਟੇਨਮੈਂਟ, ਫਿਲਮ ਹੈਂਗਰ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ, ਇਸ ਫ਼ਿਲਮ ਦੇ ਨਿਰਮਾਤਾ ਰਿਭੂ ਦਾਸ ਗੁਪਤਾ ਹਨ।

ਫ਼ਿਲਮ 'ਕੋਡ ਨੇਮ ਤਿਰੰਗਾ' ਦੀ ਸਟਾਰ ਕਾਸਟ
ਇਸ ਫ਼ਿਲਮ ਵਿੱਚ ਹਾਰਡੀ ਸੰਧੂ ਅਤੇ ਪਰੀਣੀਤੀ ਚੋਪੜਾ ਲੀਡ ਵਿੱਚ ਨਜ਼ਰ ਆਉਣਗੇ। ਪਰਣੀਤੀ ਤੇ ਹਾਰਡੀ ਸੰਧੂ ਦੇ ਨਾਲ-ਨਾਲ ਇਸ ਫਿਲਮ 'ਚ ਸ਼ਰਦ ਕੇਲਕਰ, ਰਜਿਤ ਕਪੂਰ, ਦਿਬਯੇਂਦੂ ਭੱਟਾਚਾਰੀਆ, ਸ਼ਿਸ਼ਿਰ ਸ਼ਰਮਾ, ਸਬਿਆਸਾਚੀ ਚੱਕਰਵਰਤੀ ਅਤੇ ਦਿਸ਼ਾ ਮਾਰੀਵਾਲਾ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ।

Image Source : Instagram

ਫ਼ਿਲਮ ਦਾ ਟੀਜ਼ਰ
47 ਸੈਕਿੰਡ ਦੇ ਇਸ ਵੀਡੀਓ ਦੇ ਵਿੱਚ ਪਰੀਣੀਤੀ ਚੋਪੜਾ ਦਾ ਬੇਹੱਦ ਦਮਦਾਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। 'ਕੋਡ ਨੇਮ ਤਿਰੰਗਾ' ਇੱਕ ਜਾਸੂਸੀ ਐਕਸ਼ਨ ਥ੍ਰਿਲਰ ਫ਼ਿਲਮ ਹੈ। ਇਹ ਇੱਕ ਜਾਸੂਸ ਦੀ ਕਹਾਣੀ ਹੈ, ਜੋ ਆਪਣੀ ਕੌਮ ਲਈ ਇੱਕ ਦ੍ਰਿੜ ਅਤੇ ਨਿਡਰ ਮਿਸ਼ਨ 'ਤੇ ਹੈ ਜਿੱਥੇ ਕੁਰਬਾਨੀ ਦੇਣ ਦੀ ਲੋੜ ਹੈ। ਫ਼ਿਲਮ 'ਚ ਪਰਿਣੀਤੀ ਚੋਪੜਾ ਇੱਕ ਰਾਅ ਏਜੰਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਜੋ ਕਈ ਦੇਸ਼ਾਂ ਦੀ ਲੰਬੀ ਯਾਤਰਾ 'ਤੇ ਹੈ। ਇਸ ਦੇ ਨਾਲ ਹੀ ਗਾਇਕ ਹਾਰਡੀ ਸੰਧੂ ਫ਼ਿਲਮ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦੇਣਗੇ।

ਵੱਡੇ ਪਰਦੇ 'ਤੇ ਆਪਣੀ ਅਗਲੀ ਫ਼ਿਲਮ ਦੀ ਉਡੀਕ ਕਰਦੇ ਹੋਏ, ਰਿਭੂ ਦਾਸਗੁਪਤਾ ਨੇ ਕਿਹਾ, "ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਗਲੀ ਫ਼ਿਲਮ 'ਕੋਡ ਨੇਮ ਤਿਰੰਗਾ' 14 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਐਕਸ਼ਨ ਮਨੋਰੰਜਨ ਦਾ ਆਨੰਦ ਲੈਣਗੇ।

Image Source : Instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਬਣੇ ਯੂਟਿਊਬ ਦਾ ਡਾਇਮੰਡ ਪਲੇਅ ਬਟਨ ਹਾਸਿਲ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ

ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਫ਼ਿਲਮ 'ਕੋਡ ਨੇਮ ਤਿਰੰਗਾ' ਤੋਂ ਇਲਾਵਾ ਸੂਰਜ ਬੜਜਾਤਿਆ ਦੀ ਆਉਣ ਵਾਲੀ ਫ਼ਿਲਮ 'ਉਚਾਈ' ਵਿੱਚ ਦਿਖਾਈ ਦੇਵੇਗੀ, ਜਿਸ ਵਿੱਚ ਅਮਿਤਾਭ ਬੱਚਨ, ਅਨੁਪਮ ਖੇਰ ਅਤੇ ਬੋਮਨ ਇਰਾਨੀ ਵੀ ਨਜ਼ਰ ਆਉਣਗੇ। ਹਾਰਡੀ ਸੰਧੂ ਅਤੇ ਪਰੀਣੀਤੀ ਦੇ ਫੈਨਜ਼ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

You may also like