ਹਾਰਡੀ ਸੰਧੂ ਨੇ ‘Srivalli’ ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਏਨਾਂ ਪਿਆਰ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

written by Lajwinder kaur | January 28, 2022

ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ Pushpa ਦਾ ਰੰਗ ਇਨ੍ਹੀਂ ਦਿਨੀਂ ਸਾਰਿਆਂ 'ਤੇ ਛਾਇਆ ਹੋਇਆ ਹੈ। ਫ਼ਿਲਮ ਦੇ ਡਾਇਲਾਗਸ ਤੋਂ ਲੈ ਕੇ ਡਾਂਸ ਸਟੈੱਪ ਤੱਕ ਸਭ ਕਾਫੀ ਵਾਇਰਲ ਹੋ ਰਹੇ ਹਨ। ਇਸ ਦੇ ਨਾਲ ਹੀ ਫਿਲਮ ਸ਼੍ਰੀਵੱਲੀ (Srivalli) ਦਾ ਇੱਕ ਗੀਤ ਹੈ ਜਿਸ ਦਾ ਹਿੰਦੀ ਵਰਜ਼ਨ ਲਗਾਤਾਰ ਟ੍ਰੈਂਡ ਕਰ ਰਿਹਾ ਹੈ ਅਤੇ ਖਾਸ ਗੱਲ ਹੈ ਉਸ ਗੀਤ 'ਚ ਅੱਲੂ ਅਰਜੁਨ Allu Arjun  ਦਾ ਹੁੱਕ ਸਟੈੱਪ । ਪੰਜਾਬੀ ਕਲਾਕਾਰਾਂ ਵੱਲੋਂ ਸ਼੍ਰੀਵੱਲੀ ਗੀਤ ਨੂੰ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਹੁਣ ਹਾਰਡੀ ਸੰਧੂ Harrdy Sandhu ਨੇ ਵੀ ਇਸ ਗੀਤ ਉੱਤੇ ਆਪਣੀ ਵੀਡੀਓ ਬਣਾਈ ਹੈ।

ਹੋਰ ਪੜ੍ਹੋ : ‘Diamond Koka’ ਗੀਤ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਗੁਰਨਾਮ ਭੁੱਲਰ ਅਤੇ ਦਿਲਜੋਤ ਦੀ ਕਿਊਟ ਜਿਹੀ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

singer harrdy Image Source: Instagram

ਹਾਰਡੀ ਸੰਧੂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਵੀਡੀਓ ‘ਚ ਤਸੀਂ ਦੇਖ ਸਕਦੇ ਹੋ ਬਿਜਲੀ ਬਿਜਲੀ ਫੇਮ ਗਾਇਕ ਅੱਲੂ ਅਰਜੁਨ ਦਾ ਹੁੱਕ ਸਟੈੱਪ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ਗੀਤ ਤੇ ਫ਼ਿਲਮ ਨੇ ਹੋਸ਼ ਉੱਡਾ ਦਿੱਤੇ ਨੇ.. ਦੁਨੀਆ ਦੀ ਬਾਕਮਾਲ composition ਹੈ ਨਾਲ ਹੀ ਉਨ੍ਹਾਂ ਨੇ ਅੱਲੂ ਅਰਜੁਨ ਤੇ ਗਾਇਕ ਜਾਵੇਦ ਅਲੀ ਨੂੰ ਟੈੱਗ ਕੀਤਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਦੋਂ ਐਕਟਰ ਅੱਲੂ ਅਰਜੁਨ ਨੇ ਦੇਖਿਆ ਅਤੇ ਕਮੈਂਟ ਕਰਕੇ ਹਾਰਡੀ ਦਾ ਧੰਨਵਾਦ ਕੀਤਾ ਹੈ ਏਨਾਂ ਪਿਆਰ ਦੇਣ ਲਈ। ਚਾਰ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਇਸ ਇੰਸਟਾ ਰੀਲ ਉੱਤੇ ਆ ਚੁੱਕੇ ਹਨ ।

ALLU ARJUN 2

ਹੋਰ ਪੜ੍ਹੋ : ਅਫੇਅਰ ਦੀਆਂ ਖਬਰਾਂ ਵਿਚਾਲੇ ਕਿਮ ਸ਼ਰਮਾ ਵਿਦੇਸ਼ 'ਚ ਲਿਏਂਡਰ ਪੇਸ ਨਾਲ ਛੁੱਟੀਆਂ ਮਨਾ ਰਹੀ ਹੈ, ਦੋਵਾਂ ਦੀ ਰੋਮਾਂਟਿਕ ਤਸਵੀਰਾਂ ਹੋਈਆਂ ਵਾਇਰਲ

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਬਿਜਲੀ ਬਿਜਲੀ ਸੌਂਗ ਦੇ ਨਾਲ ਵਾਹ ਵਾਹੀ ਲੁੱਟ ਚੁੱਕੇ ਨੇ। ਇਸ ਗੀਤ ਨੇ ਸੋਸ਼ਲ ਮੀਡੀਆ ਉੱਤੇ ਖੂਬ ਧੂਮ ਮਚਾਈ ਹੈ। ਇਸ ਤੋਂ ਇਲਾਵਾ ਹਾਰਡੀ ਸੰਧੂ ਜੋ ਕਿ ਕਬੀਰ ਖ਼ਾਨ ਦੀ ਫ਼ਿਲਮ 83 ਚ ਨਜ਼ਰ ਆਇਆ ਸੀ। ਇਹ ਫ਼ਿਲਮ ਬਹੁਤ ਜਲਦ ਓਟੀਟੀ ਪਲੇਟਫਾਰਮ ਉੱਤੇ ਨਜ਼ਰ ਆਵੇਗੀ। ਹਾਰਡੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।

 

 

View this post on Instagram

 

A post shared by Harrdy Sandhu (@harrdysandhu)

You may also like