
ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਆਪਣੇ ਫੈਨਜ਼ ਨੂੰ ਜਲਦ ਹੀ ਨਵਾਂ ਸਰਪ੍ਰਾਈਜ਼ ਦੇਣ ਵਾਲੇ ਹਨ। ਇਹ ਸਬੰਧੀ ਦੋਹਾਂ ਕਲਾਕਾਰਾਂ ਦੀ ਇੱਕ ਝਲਕ ਸਾਹਮਣੇ ਆਈ ਹੈ। ਪਰੀਣੀਤੀ ਚੋਪੜਾ ਤੇ ਹਾਰਡੀ ਸੰਧੂ ਇਨ੍ਹੀਂ ਦਿਨੀਂ ਆਪਣੇ ਅਗਲੇ ਪ੍ਰੋਜੈਕਟ 'ਤੇ ਇੱਕਠੇ ਕੰਮ ਕਰ ਰਹੇ ਹਨ। ਇਸ ਦੌਰਾਨ ਹਾਰਡੀ ਸੰਧੂ ਨੇ ਹੁਣ ਪਰੀਣੀਤੀ ਚੋਪੜਾ ਨਾਲ Thand Equality Campaign ਦੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ।

ਹਾਰਡੀ ਸੰਧੂ ਅਤੇ ਪਰਣੀਤੀ ਚੋਪੜਾ ਦੋਹਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ 'ਤੇ ਮੁੜ #Thand Equality Campaign ਦੀ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ। ਇਸ ਦੌਰਾਨ ਉਹ ਭਾਰੀ ਠੰਡ ਵਿੱਚ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਨਾਲ ਦੋਹਾਂ ਨੇ ਬਹੁਤ ਦਿਲਚਸਪ ਕੈਪਸ਼ਨ ਵੀ ਦਿੱਤਾ ਹੈ।
ਹਾਰਡੀ ਸੰਧੂ ਤੇ ਪਰੀਣੀਤੀ ਚੋਪੜਾ ਦੋਹਾਂ ਨੇ ਆਪਣੇ ਇੰਸਟਾਗ੍ਰਾਮ ਪੋਸਟ ਉੱਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ। "ਅਸੀਂ -12 ਡਿਗਰੀ 'ਤੇ ਸ਼ੂਟਿੰਗ ਕਰ ਰਹੇ ਸੀ। ਮੇਰੇ ਸਭ ਤੋਂ ਠੰਡੇ ਸ਼ੂਟ ਵਿੱਚੋਂ ਇੱਕ, ਬਿਨਾਂ ਕਿਸੇ ਗਰਮ ਕਪੜੀਆਂ ਜਾਂ ਇੰਨਰ ਦੇ ਸਭ ਤੋਂ ਪਤਲੀ ਕਮੀਜ਼ਾਂ ਵਿੱਚੋਂ ਇੱਕ ਪਹਿਨਣਾ। @parineetichopra ਨਾਲ ਉਸਦੀ #ThandEqualityCampaign ਵਿੱਚ। "
We were shooting at -12 degrees. One of my coldest shoots, wearing one of the thinnest shirts without any warmers or inners.
Right there with @ParineetiChopra in her #ThandEqualityCampaign pic.twitter.com/pyROhp9QQE— Harrdy Sandhu (@HARRDYSANDHU) May 20, 2022
ਹਾਰਡੀ ਤੇ ਪਰਣੀਤੀ ਨੇ ਆਪੋ ਆਪਣੇ ਅਕਾਉਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਇੱਕ ਦੂਜੇ ਨੂੰ ਇਹ ਵੀਡੀਓ ਟੈਗ ਕੀਤੀ ਹੈ। ਹਾਰਡੀ ਤੇ ਪਰਣੀਤੀ ਵੀਡੀਓ ਵਿੱਚ ਦੱਸ ਰਹੇ ਹਨ ਕਿ ਉਹ ਬਹੁਤ ਹੀ ਜ਼ਿਆਦਾ ਠੰਡ ਵਿੱਚ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੀ ਸ਼ੂਟਿੰਗ ਪਲੇਸ ਦੇ ਉੱਤੇ ਤਾਪਮਾਨ -12 ਡਿਗਰੀ ਹੈ। ਇਥੇ ਠੰਡ ਇੰਨ੍ਹੀ ਕੁ ਜ਼ਿਆਦਾ ਹੈ ਕਿ ਉਹ ਪਾਣੀ ਵੀ ਨਹੀਂ ਪੀ ਸਕੇ।

ਪਰਣੀਤੀ ਤੇ ਹਾਰਡੀ ਸੰਧੂ ਵੀਡੀਓ ਵਿੱਚ ਦੱਸ ਰਹੇ ਹਨ ਕਿ ਉਨ੍ਹਾਂ ਨੇ ਪਾਣੀ ਇਸ ਲਈ ਨਹੀਂ ਪੀਤਾ, ਕਿਉਂਕਿ ਪਾਣੀ ਨੂੰ ਗਰਮ ਕਰਨ ਵਾਲੀਆਂ ਚੀਜ਼ਾਂ ਗੈਸ ਆਦਿ ਸਭ ਜਮ ਗਏ ਸੀ ਇਥੋਂ ਤੱਕ ਕਿ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਦੇ ਕੈਮਰੇ 'ਤੇ ਵੀ ਬਰਫ ਜਮ ਗਈ ਸੀ। ਇਸ ਦੌਰਾਨ ਦੋਵੇਂ ਇੱਕ ਦੂਜੇ ਨਾਲ ਮਜ਼ਾਕ ਕਰਦੇ ਵੀ ਨਜ਼ਰ ਆਏ।
ਹਾਰਡੀ ਤੇ ਪਰਣੀਤੀ ਦੇ ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਦੋਹਾਂ ਦੇ ਫੈਨਜ਼ ਪੋਸਟ 'ਤੇ ਹਾਰਟ ਈਮੋਜੀ, ਕੋਲਡ ਵੈਦਰ ਤੇ ਹੋਰਨਾਂ ਕਈ ਤਰ੍ਹਾਂ ਦੇ ਈਮੋਜੀ ਬਣਾ ਰਹੇ ਹਨ। ਇਸ ਤੋਂ ਇਲਾਵਾ ਕਈ ਫੈਨਜ਼ ਦੋਹਾਂ ਨੂੰ ਕਮੈਂਟ ਕਰਕੇ ਦੋਹਾਂ ਦੀ ਹੌਸਲਾ ਅਫਜਾਈ ਕਰਦੇ ਨਜ਼ਰ ਆਏ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਵਾਂ ਨੂੰ ਇਕੱਠੇ ਕੈਪਚਰ ਕੀਤਾ ਗਿਆ ਸੀ ਪਰਿਣੀਤੀ ਨੂੰ ਬਰਫ਼ ਨਾਲ ਢੱਕੀਆਂ ਚੋਟੀਆਂ ਵਿੱਚ ਬੈਠੇ ਦੇਖਿਆ ਜਾ ਸਕਦਾ ਹੈ। ਜਦੋਂ ਕਿ ਹਾਰਡੀ ਨੂੰ ਪਰੀਣੀਤੀ ਚੋਪੜਾ ਦੇ ਕੋਲ ਬੈਠੇ ਵੇਖਿਆ ਜਾ ਸਕਦਾ ਹੈ। ਦੋਵੇ ਬਰਫੀਲੀ ਵਾਦੀਆਂ ਵਿੱਚ ਸ਼ੂਟਿੰਗ ਕਰਦੇ ਨਜ਼ਰ ਆਏ। ਫਿਲਹਾਲ ਇਹ ਦੋਨੋਂ ਕਿਸ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਹਨ ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਨਾਲ ਸ਼ੇਅਰ ਕੀਤੀ ਰੋਮੈਂਟਿਕ ਫੋਟੋ, ਲਿਖਿਆ ਖੂਬਸੂਰਤ ਨੋਟ
ਮੀਡੀਆ ਰਿਪੋਰਟਸ ਮੁਤਾਬਕ ਪਰੀਣੀਤੀ ਚੋਪੜਾ ਨੇ ਆਪਣੀ ਆਉਣ ਵਾਲੀ ਅਨਟਾਈਟਲ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਐਕਸ਼ਨ ਥ੍ਰਿਲਰ ਨੂੰ ਰਿਭੂ ਦਾਸਗੁਪਤਾ ਡਾਇਰੈਕਟ ਕਰ ਰਹੇ ਹਨ। ਫਿਲਮ ਵਿੱਚ ਹਾਰਡੀ ਸੰਧੂ ਤੇ ਪਰੀਣੀਤੀ ਮੁਖ ਕਿਰਦਾਰ ਨਿਭਾ ਰਹੇ ਹਨ। ਇਸ ਦੀ ਸ਼ੂਟਿੰਗ ਤੁਰਕੀ ਵਿੱਚ ਮਹਾਂਮਾਰੀ ਦੇ ਨਿਯਮਾਂ ਮੁਤਾਬਕ ਕੀਤੀ ਗਈ ਸੀ। ਹਾਲਾਂਕਿ, ਜਦੋਂ ਤੱਕ ਹਾਰਡੀ ਅਤੇ ਪਰੀਣੀਤੀ ਦੋਵੇਂ ਇਸ ਬਾਰੇ ਵੇਰਵਿਆਂ ਦਾ ਖੁਲਾਸਾ ਨਹੀਂ ਕਰਦੇ, ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ।
View this post on Instagram