ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ

written by Lajwinder kaur | March 30, 2022

ਬਿਜਲੀ ਬਿਜਲੀ ਗੀਤ ਦੇ ਨਾਲ ਵਾਹ ਵਾਹੀ ਖੱਟਣ ਵਾਲੇ ਹਾਰਡੀ ਸੰਧੂ ਆਪਣੇ ਇੱਕ ਹੋਰ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਜੀ ਹਾਂ ਉਹ ਹੁਣ ‘ਕੁੜੀਆਂ ਲਾਹੌਰ ਦੀਆਂ’ (Kudiyan Lahore Diyan)ਟਾਈਟਲ ਹੇਠ ਬੀਟ ਸੌਂਗ ਲੈ ਕੇ ਆਏ ਹਨ।

ਹੋਰ ਪੜ੍ਹੋ : ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"

harrdy sandhu Latest song kudiyan lahore diyan

ਇੱਕ ਵਾਰ ਫਿਰ ਤੋਂ ਜਾਨੀ ਦਾ ਲਿਖਿਆ ਗੀਤ ਹਾਰਡੀ ਦੀ ਆਵਾਜ਼ ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਨਾਮੀ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਮਿਊਜ਼ਿਕ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਰਡੀ ਸੰਧੂ ਤੇ ਅਦਾਕਾਰਾ ਆਇਸ਼ਾ ਸ਼ਰਮਾ। ਇਸ ਗੀਤ ਨੂੰ Desi Melodies ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

harrdy sandhu new song kudiyan lahore diyan

ਹੋਰ ਪੜ੍ਹੋ : ਕ੍ਰਿਕੇਟਰ ਭੱਜੀ ਨੇ ਆਪਣੀ ਪਤਨੀ ਗੀਤਾ ਬਸਰਾ ਦੇ ਨਾਲ ਮਿਲਕੇ ਤੋੜੀਆਂ ਪਲੇਟਾਂ, ਜਾਣੋ ਇਸਦੇ ਪਿੱਛੇ ਦਾ ਕਾਰਨ!

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਉਨ੍ਹਾਂ ਦੀ ਫ਼ਿਲਮ 83 ਓਟੀਟੀ ਪਲੇਟਫਰਾਮ ਉੱਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ ਹਾਰਡੀ ਨੇ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਨਿਭਾਇਆ ਹੈ। ਇਹ ਫ਼ਿਲਮ ਇੰਡੀਆ ਦੇ ਪਹਿਲੇ ਵਰਲਡ ਕ੍ਰਿਕੇਟ ਕੱਪ ਦੇ ਜਿੱਤ ਦੇ ਇਤਿਹਾਸ ਉੱਤੇ ਬਣੀ ਹੈ। ਹਾਰਡੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਸੋਚ, ‘ਬੈਕਬੋਨ’, ’ਨਾਂਹ’, kya baat ay, ‘ਤਿੱਤਲੀਆਂ ਵਰਗਾ’, ਡਾਂਸ ਲਾਈਕ ਵਰਗੇ ਕਈ ਗੀਤ ਸ਼ਾਮਿਲ ਹਨ।

 

You may also like