ਹਾਰਡੀ ਸੰਧੂ ਨੇ ਇਸ ਤਰ੍ਹਾਂ ਮਿਹਨਤ ਨਾਲ ਤਿਆਰ ਕੀਤਾ ਸੀ ‘Bijlee Bijlee’ ਗੀਤ ਦੇ ਲਈ ਸ਼ਾਨਦਾਰ ਡਾਂਸ, ਦੇਖੋ ਵੀਡੀਓ

written by Lajwinder kaur | January 11, 2022

ਕਿਸੇ ਵੀ ਗੀਤ ਜਾਂ ਫ਼ਿਲਮ ਦੇ ਹਿੱਟ ਹੋਣ ਲਈ ਬਹੁਤ ਸਾਰੇ ਤੱਤ ਜੁੜੇ ਹੁੰਦੇ ਨੇ। ਜੋ ਮਿਲਕੇ ਉਸ ਗੀਤ ਜਾਂ ਫ਼ਿਲਮ ਨੂੰ ਸਫਲ ਬਣਾਉਂਦੇ ਨੇ। ਜਿਵੇਂ ਹਾਰਡੀ ਸੰਧੂ Harrdy Sandhu ਦਾ ਨਵਾਂ ਗੀਤ ਬਿਜਲੀ ਬਿਜਲੀ ਜਿਸ ਨੇ ਜ਼ਬਰਦਸਤ ਕਾਮਯਾਬੀ ਹਾਸਿਲ ਕੀਤੀ ਹੈ। ਇਹ ਗੀਤ 203,661,619 ਮਿਲੀਅਨ ਵਿਊਜ਼ ਹਾਸਿਲ ਕਰਕੇ ਖੂਬ ਵਾਹ ਵਾਹੀ ਖੱਟੀ ਹੈ। ਇਸ ਗੀਤ ਦਾ ਹੁੱਕ ਡਾਂਸ ਸਟੈੱਪ ਤੋਂ ਲੈ ਕੇ ਗੀਤ ਦੇ  ਬੋਲ, ਮਿਊਜ਼ਿਕ ਸਭ ਨੇ ਮਿਲਕੇ ਇਸ ਗੀਤ ਨੂੰ ਸਫਲ ਬਣਾਇਆ ਹੈ।

ਹੋਰ ਪੜ੍ਹੋ : ਯੁਜਵੇਂਦਰ ਚਾਹਲ ਨੂੰ ਸ਼ਰਟਲੈੱਸ ਵਰਕਆਊਟ ਦੇਖ ਕੇ, ਸ਼ਿਖਰ ਧਵਨ ਨੇ ਕਿਹਾ ਰੱਬ ਦਾ ਵਾਸਤਾ ਯੂਵੀ..., ਵੀਡੀਓ ਦੇਖ ਕੇ ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

harrdy sandhu

ਗਾਇਕ ਹਾਰਡੀ ਸੰਧੂ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ਇਸ ਗੀਤ ਦੇ ਸ਼ਾਨਦਾਰ ਡਾਂਸ ਲਈ ਉਨ੍ਹਾਂ ਨੇ ਖੂਬ ਮਿਹਨਤ ਕੀਤੀ ਹੈ ਅਤੇ ਖੂਬ ਪਸੀਨਾ ਵਹਾਇਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਡਾਂਸ ਕੋਰੋਗ੍ਰਾਫਰ Rajit Dev ਤੇ Raveena Choudhary ਹਾਰਡੀ ਤੇ ਪਲਕ ਨੂੰ ਡਾਂਸ ਸਿਖਾ ਰਹੇ ਨੇ। ਇਸ ਬੀਹਾਈਂਡ ਦਾ ਸੀਨ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜੇ ਗੱਲ ਕਰੀਏ ਬਿਜਲੀ ਬਿਜਲੀ ਸੌਂਗ ਉੱਤੇ ਦਰਸ਼ਕਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਵੀਡੀਓਜ਼ ਬਣਾਈਆਂ ਨੇ। ਖੁਦ ਰਣਵੀਰ ਸਿੰਘ ਇਸ ਗੀਤ ਉੱਤੇ ਥਿਰਕਦੇ ਨਜ਼ਰ ਆਏ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ

feature image of vicky kaushal made cute dance video on harrdy sandhu's new song bijlli bijlli

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਕਬੀਰ ਖ਼ਾਨ ਦੀ ਫ਼ਿਲਮ 83 ਚ ਨਜ਼ਰ ਆ ਰਹੇ ਨੇ। ਕੋਵਿਡ ਦੇ ਕਹਿਰ ਕਰਕੇ ਹੁਣ ਇਹ ਫ਼ਿਲਮ ਬਹੁਤ ਜਲਦ ਓਟੀਟੀ ਪਲੇਟਫਾਰਮ ਤੇ ਵੀ ਰਿਲੀਜ਼ ਹੋਵੇਗੀ। ਹਾਰਡੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਨ੍ਹਾਂ ਵੱਲੋਂ ਗਾਏ ਗਏ ਗੀਤਾਂ ‘ਚੋਂ ‘ਬੈਕਬੋਨ’, ’ਨਾਂਹ’ ਅਜਿਹੇ ਗੀਤ ਹਨ, ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ।

 

 

View this post on Instagram

 

A post shared by Harrdy Sandhu (@harrdysandhu)

You may also like