ਹਰਸ਼ਦੀਪ ਕੌਰ ਆਪਣੇ ਨਵੇਂ ਗੀਤ ‘ਪਿਆਰ ਮਿਲਿਆ’ ਗੀਤ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਇਸ ਖ਼ਾਸ ਸ਼ਖਸ ਨੂੰ ਕੀਤਾ ਸਮਰਪਿਤ, ਦੇਖੋ ਵੀਡੀਓ

Written by  Lajwinder kaur   |  August 05th 2020 03:08 PM  |  Updated: August 05th 2020 03:08 PM

ਹਰਸ਼ਦੀਪ ਕੌਰ ਆਪਣੇ ਨਵੇਂ ਗੀਤ ‘ਪਿਆਰ ਮਿਲਿਆ’ ਗੀਤ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਇਸ ਖ਼ਾਸ ਸ਼ਖਸ ਨੂੰ ਕੀਤਾ ਸਮਰਪਿਤ, ਦੇਖੋ ਵੀਡੀਓ

ਬਾਲੀਵੁੱਡ ਦੀ ਦਿੱਗਜ ਗਾਇਕਾ ਹਰਸ਼ਦੀਪ ਕੌਰ ਆਪਣੇ ਨਵੇਂ ਗੀਤ ਪਿਆਰ ਮਿਲਿਆ(Pyaar Mileya ) ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।

ਹੋਰ ਵੇਖੋ : ਇੱਕ ਬਾਂਹ ਨਾ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਹੌਸਲੇ ਨਾਲ ਜਿਉਣ ਦਾ ਸੁਨੇਹਾ ਦੇ ਰਿਹਾ ਹੈ ਇਹ ਗੱਭਰੂ, ਗਾਇਕ ਰਣਜੀਤ ਬਾਵਾ ਨੇ ਸ਼ੇਅਰ ਕੀਤਾ ਵੀਡੀਓ

ਇਸ ਗੀਤ ਨੂੰ ਯੂਟਿਊਬ ਉੱਤੇ ਸ਼ੇਅਰ ਕਰਦੇ ਹੋਏ ਹਰਸ਼ਦੀਪ ਕੌਰ ਨੇ ਦੱਸਿਆ ਹੈ ਕਿ ਇਹ ਗੀਤ ਉਨ੍ਹਾਂ ਨੇ ਆਪਣੇ ਲਾਈਫ ਪਾਟਨਰ ਨੂੰ ਡੈਟੀਕੇਟ ਕੀਤਾ ਹੈ ।

ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਜੀਵਨ ਸਾਥੀ ਦੇ ਜ਼ਿੰਦਗੀ ‘ਚ ਆਉਣ ਤੇ ਇੰਨਾ ਪਿਆਰ ਦੇਣ ਨੂੰ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ । ਇਸ ਗੀਤ ਦੇ ਬੋਲ ਵੀ ਖੁਦ ਉਨ੍ਹਾਂ ਨੇ ਹੀ ਲਿਖੇ ਨੇ । ਗੀਤ ਨੂੰ ਹਰਸ਼ਦੀਪ ਕੌਰ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਕੈਟਰੀਨਾ ਕੈਫ, ਆਲਿਆ ਭੱਟ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ ਤੇ ਕਈ ਹੋਰ ਹੀਰੋਇਨਾਂ ਲਈ ਗੀਤ ਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network