ਹਰਸ਼ਦੀਪ ਕੌਰ ਨੇ ਆਪਣੇ ਨਵਜੰਮੇ ਬੇਟੇ ਹੁਨਰ ਸਿੰਘ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | May 10, 2021

ਪਾਲੀਵੁੱਡ ਤੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਜੋ ਕਿ ਏਨੀਂ ਦਿਨੀਂ ਮਾਂ ਬਣਨ ਦੇ ਖ਼ੂਬਸੂਰਤ ਅਹਿਸਾਸ ਦਾ ਨਿੱਘ ਮਾਣ ਰਹੀ ਹੈ। ਉਨ੍ਹਾਂ ਨੇ ਮਾਰਚ ਮਹਿਨੇ ‘ਚ ਬੇਟੇ ਨੂੰ ਜਨਮ ਦਿੱਤਾ । ਜਿਸ ਦਾ ਨਾਂਅ ਉਨ੍ਹਾਂ ਨੇ ਹੁਨਰ ਸਿੰਘ ਰੱਖਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਮਾਂ ਬਣਨ ਦੇ ਖ਼ੂਬਸੂਰਤ ਅਹਿਸਾਸ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।

singer harshdeep kaur at golden temple image source-instagram
ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਨੇ ਦਿਖਾਇਆ ਆਪਣੇ ਦੂਜੇ ਬੇਟੇ ਦਾ ਚਿਹਰਾ ਅਤੇ ਨਾਲ ਹੀ ਸਾਂਝੀ ਕੀਤੀ ਆਪਣੇ ਬਚਪਨ ਦੀ ਪਿਆਰੀ ਜਿਹੀ ਤਸਵੀਰ
harsdeep kaur post emotional about her son hunar image source-instagram
ਉਨ੍ਹਾਂ ਨੇ ਆਪਣੇ ਬੇਟੇ ਹੁਨਰ ਸਿੰਘ ਦੀ ਕਿਊਟ ਜਿਹੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਬਿਆਨ ਕੀਤਾ ਹੈ ਕਿ –‘ਇਸ ਨੰਨ੍ਹੇ ਬੱਚੇ ਨਾਲ ਜੋ ਭਾਵਨਾਵਾਂ ਨੇ ਉਹ ਕਦੇ ਵੀ ਪਹਿਲਾਂ ਮਹਿਸੂਸ ਨਹੀਂ ਕੀਤੀਆਂ । ਉਸ ਨੂੰ ਆਪਣੇ ਅੰਦਰ ਮਹਿਸੂਸ ਕਰਨ ਤੋਂ ਲੈ ਕੇ ਉਸ ਨੂੰ ਆਪਣੀ ਬਾਂਹ ‘ਚ ਚੁੱਕਣ ਤੱਕ..ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਸੁੰਦਰ ਭਾਵਨਾ ਹੈ’ ।
inside image o harsdeep kaur post comments image source-instagram
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਇਹ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਖ਼ਾਸ ਭਾਵਨਾਵਾਂ ਤੋਂ ਕੀਤੇ ਵੱਧ ਖ਼ੂਬਸੂਰਤ ਭਾਵਨਾ ਹੈ ਜੋ ਮੈਂ ਮਹਿਸੂਸ ਹੁਣ ਮਹਿਸੂਸ ਕੀਤੀ ਹੈ। ਉਹ ਮੈਨੂੰ ਸ਼ਾਂਤੀ ਦਿੰਦਾ ਹੈ ...ਉਹ ਆਪਣੀ ਮਿੱਠੀ ਜਿਹੀ ਮੁਸਕਾਨ ਦੇ ਨਾਲ ਮੇਰੀ ਸਾਰੀ ਪ੍ਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ’। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਹਨੁਰ ਦੇ ਨਾਲ ਜੁੜੀਆਂ ਮਿੱਠੇ ਪਲਾਂ ਨੂੰ ਦੱਸਿਆ ਹੈ। ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀ ਨਾਮੀ ਗਾਇਕਾਂ ‘ਚੋਂ ਇੱਕ ਨੇ। ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਕੈਟਰੀਨਾ ਕੈਫ ਤੇ ਕਈ ਹੋਰ ਹਿੰਦੀ ਸਿਨੇਮਾ ਦੀਆਂ ਹੀਰੋਇਨਾਂ ਦੇ ਲਈ ਗੀਤ ਗਾਏ ਨੇ।
harshdeep with her son and hubby image source-instagram
 
 
View this post on Instagram
 

A post shared by Harshdeep Kaur (@harshdeepkaurmusic)

0 Comments
0

You may also like