ਕੀ ਐਮੀ ਵਿਰਕ ਨੂੰ ਮਿਲ ਗਈ ਉਸ ਦੇ ਸੁਫ਼ਨਿਆਂ ਦੀ ਰਾਣੀ? ਖ਼ੂਬਸੂਰਤ ਤਸਵੀਰ ਕੀਤੀ ਸਾਂਝੀ

written by Shaminder | May 12, 2022

ਐਮੀ ਵਿਰਕ (Ammy Virk) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ । ਆਪਣੇ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਸਰਪ੍ਰਾਈਜ਼ ਵੀ ਦਿੱਤਾ ਹੈ । ਉਹ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਸੁਫ਼ਨਿਆਂ ਦੀ ਰਾਣੀ ਮਿਲ ਗਈ ਹੈ । ਜੀ ਹਾਂ ਐਮੀ ਵਿਰਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ (Pic) ਸਾਂਝੀ ਕੀਤੀ ਹੈ । ਜਿਸ ‘ਚ ਉਹ ਇੱਕ ਕੁੜੀ ਦਾ ਹੱਥ ਆਪਣੇ ਹੱਥਾਂ ‘ਚ ਪਾਈ ਦਿਖਾਈ ਦੇ ਰਹੇ ਹਨ ।

Ammy Virk Shared pic- image from instagram

ਹੋਰ ਪੜ੍ਹੋ : ਅੱਜ ਹੈ ਐਮੀ ਵਿਰਕ ਦਾ ਜਨਮਦਿਨ, ਜਗਦੀਪ ਸਿੱਧੂ ਸਮੇਤ ਕਈ ਹਸਤੀਆਂ ਨੇ ਦਿੱਤੀਆਂ ਵਧਾਈਆਂ

ਹਾਲਾਂਕਿ ਇਸ ‘ਚ ਉਨ੍ਹਾਂ ਨੇ ਕੁੜੀ ਦਾ ਚਿਹਰਾ ਤਾਂ ਨਹੀਂ ਦਿਖਾਇਆ ਪਰ ਪ੍ਰਸ਼ੰਸਕਾਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਉਨ੍ਹਾਂ ਨੂੰ ਲੇਡੀ ਲਵ ਮਿਲ ਗਿਆ ਹੈ ।ਸੱਚ ਕੀ ਹੈ ਇਹ ਤਾਂ ਐਮੀ ਵਿਰਕ ਹੀ ਦੱਸ ਸਕਦੇ ਹਨ ਪਰ ਪ੍ਰਸ਼ੰਸਕਾਂ ਦੇ ਵੱਲੋਂ ਇਸ ਤਸਵੀਰ ਤੋਂ ਬਾਅਦ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।

ammy virk image From instagram

ਹੋਰ ਪੜ੍ਹੋ : ਐਮੀ ਵਿਰਕ ਅਤੇ ਨਿਮਰਤ ਖਹਿਰਾ ਦੀ ਆਵਾਜ਼ ‘ਚ ‘ਸਾਡੇ ਕੋਠੇ ਉੱਤੇ’ ਗੀਤ ਇਸ ਦਿਨ ਹੋਵੇਗਾ ਰਿਲੀਜ਼

ਹੋ ਸਕਦਾ ਹੈ ਕਿ ਇਹ ਐਮੀ ਵਿਰਕ ਦੇ ਕਿਸੇ ਪ੍ਰੋਜੈਕਟ ਬਾਰੇ ਪ੍ਰਮੋਸ਼ਨ ਕਰਨ ਦਾ ਤਰੀਕਾ ਹੀ ਹੋਵੇ । ਪਰ ਜੇ ਇਹ ਖ਼ਬਰ ਸੱਚ ਹੈ ਕਿ ਐਮੀ ਵਿਰਕ ਨੂੰ ਉਨ੍ਹਾਂ ਦੇ ਸੁਫ਼ਨਿਆਂ ਦੀ ਰਾਣੀ ਮਿਲ ਗਈ ਹੈ ਤਾਂ ਸਾਡੇ ਵੱਲੋਂ ਵੀ ਉਨ੍ਹਾਂ ਨੂੰ ਵਧਾਈ।

image From instagram

ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਿੱਥੇ ਪਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਉੱਥੇ ਹੀ ਬਾਲੀਵੁੱਡ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਲਦ ਹੀ ਐਮੀ ਵਿਰਕ ਵਿੱਕੀ ਕੌਸ਼ਲ ਦੇ ਨਾਲ ਵੀ ਕਿਸੇ ਫ਼ਿਲਮ ‘ਚ ਨਜ਼ਰ ਆ ਸਕਦੇ ਹਨ । ਇਸ ਦਾ ਖੁਲਾਸਾ ਬੀਤੇ ਦਿਨੀਂ ਐਮੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਤਸਵੀਰਾਂ ਸ਼ੇਅਰ ਕਰਕੇ ਕੀਤਾ ਸੀ ।

You may also like