
ਹਿਮਾਂਸ਼ੀ ਖੁਰਾਣਾ (Himanshi Khurana )ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਰਿੰਗ ਨੂੰ ਫਲਾਂਟ ਕੀਤਾ ਹੈ । ਇਸ ਰਿੰਗ ਨੂੰ ਫਲਾਂਟ ਕਰਦੇ ਹੋਏ ਅਦਾਕਾਰਾ ਨੇ ਇੱਕ ਕੈਪਸ਼ਨ ਵੀ ਸਟੋਰੀ ਦੇ ਨਾਲ ਲਿਖਿਆ ‘ਇੱਕ ਮੁੰਦਰੀ ਨਿਸ਼ਾਨੀ ਉਹ ਐਸੀ ਦੇ ਗਿਆ, ਪਾਗਲ ਆਪਣੇ ਹਿੱਸੇ ਦਾ ਪਿਆਰ ਵੀ ਲੈ ਗਿਆ। ਉਸ ਕਿਹਾ ਯਾਦ ਆਊਂਗਾ ਮੁੜ ਦੇਖ ਕੇ।
ਹੋਰ ਪੜ੍ਹੋ : ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਕਿਸ ਤਰ੍ਹਾਂ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਲਈ ਕੀਤੀ ਸੀ ਤਿਆਰੀ, ਵੀਡੀਓ ਕੀਤਾ ਸਾਂਝਾ
ਉਹ ਅਨਜਾਨਾ ਸੀ ਦੇਹ ਮੇਰੀ ਠੰਢੀ ਹੋ ਗਈ ਰੂਹ ਵੀ ਨਾਲ ਲੈ ਗਿਆ ਐਚਕੇ’ ।ਹਿਮਾਂਸ਼ੀ ਖੁਰਾਣਾ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਨੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਸ਼ਾਇਦ ਅਦਾਕਾਰਾ ਨੇ ਮੰਗਣੀ ਕਰਵਾ ਲਈ ਹੈ । ਪਰ ਇਸ ਬਾਰੇ ਹਿਮਾਂਸ਼ੀ ਨੇ ਕੁਝ ਵੀ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਹੈ ।

ਹੋਰ ਪੜ੍ਹੋ : ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਸੁਸ਼ਮਿਤਾ ਸੇਨ,ਗੂਗਲ ਨੇ ਜਾਰੀ ਕੀਤੀ ਲਿਸਟ
ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲਵਿੰਗ ਹੈ ।

ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਕੱਢ ਚੁੱਕੀ ਹੈ ।ਗੀਤਾਂ ‘ਚ ਬਤੌਰ ਮਾਡਲ ਦੇ ਨਾਲ ਨਾਲ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ । ਹਿਮਾਂਸ਼ੀ ਖੁਰਾਣਾ ਬਿੱਗ ਬੌਸ ‘ਚ ਵੀ ਆਈ ਸੀ । ਬਿੱਗ ਬੌਸ ‘ਚ ਸ਼ਹਿਨਾਜ਼ ਗਿੱਲ ਦੇ ਨਾਲ ਵਿਵਾਦ ਨੂੰ ਲੈ ਕੇ ਦੋਵਾਂ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।
View this post on Instagram