ਪਤੀ-ਪਤਨੀ ਦੇ ਖੱਟੇ ਮਿੱਠੇ ਰਿਸ਼ਤੇ ਨੂੰ ਬਿਆਨ ਕਰ ਰਿਹਾ ਹੈ ਹਸ਼ਮਤ ਸੁਲਤਾਨਾ ਦਾ ਨਵਾਂ ਗੀਤ ‘ਵਸਲ’, ਦੇਖੋ ਵੀਡੀਓ

written by Lajwinder kaur | July 17, 2019

ਹਸ਼ਮਤ ਸੁਲਤਾਨਾ ਦੀ ਜੋੜੀ ਨਵਾਂ ਗੀਤ ‘ਵਸਲ’ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ‘ਵਸਲ’ ਗਾਣੇ ਨੂੰ ਦੋਵਾਂ ਗਾਇਕਾਂ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਸ਼ਿੰਗਾਰਿਆ ਹੈ। ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਣੇ ‘ਚ ਇੱਕ ਪਤਨੀ ਦੇ ਦਿਲ ਦੇ ਭਾਵਾਂ ਨੂੰ ਪੇਸ਼ ਕੀਤਾ ਹੈ।

ਹੋਰ ਵੇਖੋ:ਆਰ ਨੇਤ ਦੇ ਸਟ੍ਰਗਲ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ‘ਤੇ ਹੋਵੇਗਾ ਵਰਲਡ ਪ੍ਰੀਮੀਅਰ ਇਸ ਗੀਤ ਦੇ ਬੋਲ ਦਵਿੰਦਰ ਰਾਜ ਦੀ ਕਲਮ ਚੋਂ ਨਿਕਲੇ ਨੇ ਤੇ ਸੰਗੀਤ ਹੰਮੀ ਮਾਂਗਟ (Hammy Mangat) ਨੇ ਦਿੱਤਾ ਹੈ। ਜੇ ਗੱਲ ਕੀਤੀ ਜਾਵੇ ਵੀਡੀਓ ਦੀ ਤਾਂ ਗੀਤ ਦੇ ਬੋਲਾਂ ਦੀ ਕਹਾਣੀ ਨੂੰ ਸਕਰੀਨ ਦੇ ਉੱਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ Rose Gill ਨੇ ਪੇਸ਼ ਕੀਤਾ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂ ਟਿਊਬ ਦੇ ਚੈਨਲ ਸੁਰਖਾਬ ਰਿਕਾਰਡਸ ਉੱਤੇ ਵੀ ਗਾਣੇ ਨੂੰ ਦੇਖਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਸ਼ਮਤ ਸੁਲਤਾਨਾ ਆਪਣੇ ਪੰਜਾਬੀ ਗੀਤਾਂ ਜਿਵੇਂ ‘ਮੇਰੇ ਅੱਲ੍ਹਾ’, ‘ਸਿਹਰਾ’, ‘ਰੰਗ’, ‘ਜੋਗੀ’ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।  

0 Comments
0

You may also like