ਕਿਸ ਕਿਸ ਨੇ ਬਚਪਨ ‘ਚ ਖੇਡੀ ਹੈ ਇਹ ਖੇਡ, ਕੋਈ ਦੱਸ ਸਕਦਾ ਹੈ ਇਸ ਦਾ ਨਾਮ

written by Shaminder | April 29, 2022

ਬਚਪਨ ਦੇ ਦਿਨ ਵੀ ਕੀ ਦਿਨ ਹੁੰਦੇ ਨੇ, ਨਾ ਕੋਈ ਫਿਕਰ ਨਾ ਕੋਈ ਫਾਕਾ। ਜ਼ਿੰਦਗੀ ਦਾ ਸਭ ਤੋਂ ਪਿਆਰਾ ਹਿੱਸਾ ਬਚਪਨ ਹੁੰਦਾ ਹੈ ਅਤੇ ਬਚਪਨ ‘ਚ ਹਰ ਕੋਈ ਖੇਡ (Games) ਮੱਲ ਕੇ ਮਸਤੀ ਕਰਦਾ ਨਜ਼ਰ ਆਉਂਦਾ ਹੈ । ਪਰ ਅੱਜ ਕੱਲ੍ਹ ਦਾ ਬਚਪਨ ਕਿਤੇ ਨਾ ਕਿਤੇ ਮੋਬਾਈਲ ਫੋਨ ਅਤੇ ਕੰਪਿਊਟਰਾਂ ‘ਚ ਕਿਧਰੇ ਗੁਆਚ ਜਿਹਾ ਗਿਆ ਲੱਗਦਾ ਹੈ ।  ਜਿਸ ਕਾਰਨ ਬੱਚਿਆਂ ਦਾ ਬਚਪਨ ਏਸੀ ਕਮਰਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ ।ਕਿਉਂਕਿ ਪਹਿਲਾਂ ਬੱਚੇ ਘੰਟਿਆਂ ਬੱਧੀ ਖੁੱਲੇ ਮੈਂਦਾਨਾਂ ‘ਚ ਖੇਡਦੇ ਸਨ ।

bandar killa,.

image From googleਹੋਰ ਪੜ੍ਹੋ : ਖੇਡ ਜਗਤ ਤੋਂ ਆਈ ਬੁਰੀ ਖ਼ਬਰ, ਉੱਭਰਦੇ ਟੈਨਿਸ ਖਿਡਾਰੀ ਦੀਨਦਿਆਲਨ ਵਿਸ਼ਵਾ ਦਾ ਸੜਕ ਹਾਦਸੇ ‘ਚ ਦਿਹਾਂਤ

ਪਹਿਲਾਂ ਬੱਚੇ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਸਨ । ਜਿਸ ‘ਚ ਸ਼ਟਾਪੂ, ਗੀਟੇ, ਬਾਂਦਰ ਕਿੱਲਾ ਸਣੇ ਕਈ ਖੇਡਾਂ ਸ਼ਾਮਿਲ ਸਨ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਖੇਡ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੂੰ ਕਦੇ ਨਾ ਕਦੇ ਤੁਸੀਂ ਵੀ ਆਪਣੇ ਬਚਪਨ ‘ਚ ਖੇਡਿਆ ਹੋਵੇਗਾ । ਪੇਂਡੂ ਖੇਡਾਂ 'ਚ ਇਸ ਖੇਡ ਨੂੰ ਬਾਂਦਰ ਕਿੱਲਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਤੇ ਜਸਬੀਰ ਜੱਸੀ ਨੂੰ ਆਈ ਬਚਪਨ ਦੀ ਯਾਦ, ਧੀ ਰਾਣੀ ਸਾਂਝ ਦੇ ਨਾਲ ਖੇਡੀ ਪੀਚੋ, ਦੇਖੋ ਵੀਡੀਓ

ਇਸ ਖੇਡ 'ਚ ਇੱਕ ਬੱਚਾ ਖੇਡ ਟੋਲੀ ਦੇ ਰੂਪ ਵਿੱਚ ਖੇਡੀ ਜਾਂਦੀ ਹੈ। ਇਸ ਟੋਲੀ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਖੇਡਣ ਤੋਂ ਪਹਿਲਾਂ ਇਸ ਖੇਡ ਦਾ ਗਰਾਊਂਡ ਤਿਆਰ ਕੀਤਾ ਜਾਂਦਾ ਹੈ। ਕੋਈ ਲਗਪਗ ਤਿੰਨ ਫੁੱਟ ਅਰਧ ਵਿਆਸ ਦਾ ਇੱਕ ਚੱਕਰ ਵਾਹਿਆ ਜਾਂਦਾ ਹੈ। ਚੱਕਰ ਦੇ ਕੇਂਦਰ ਵਿੱਚ ਇੱਕ ਲੱਕੜ ਦਾ ਕਿੱਲਾ ਠੋਕਿਆ ਜਾਂਦਾ ਹੈ। ਇੱਕ ਕਿੱਲੇ ਨਾਲ ਇੱਕ ਰੱਸੀ ਬੰਨ੍ਹੀ ਜਾਂਦੀ ਹੈ। ਰੱਸੀ ਦੀ ਲੰਬਾਈ ਇੰਨੀ ਹੁੰਦੀ ਹੈ ਕਿ ਜਿਸ ਨੂੰ ਫੜ ਕੇ ਵਾਰੀ ਦਾਈ ਦੇਣ ਵਾਲਾ ਖਿਡਾਰੀ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦਾ।

ਸਭ ਤੋਂ ਪਹਿਲਾਂ ਵਾਰੀ ਕੌਣ ਦੇਵੇਗਾ, ਇਸ ਦਾ ਫੈਸਲਾ ਇੱਕ ਛੋਟੇ ਜਿਹੇ ਟੈਸਟ ਰਾਹੀਂ ਕੀਤਾ ਜਾਂਦਾ ਹੈ। ਜਦੋਂ ਸਾਰੇ ਬੱਚੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਸਾਰੇ ਜਣੇ ਆਪਣੀਆਂ ਜੁੱਤੀਆਂ, ਚੱਪਲਾਂ ਆਦਿ ਲਾਹ ਕੇ ਚੱਕਰ ਵਿੱਚ ਕਿੱਲੇ ਦੇ ਨਾਲ ਰੱਖ ਦਿੰਦੇ ਹਨ। ਵਾਰੀ ਦੇਣ ਵਾਲਾ ਰੱਸੀ ਨੂੰ ਫੜ ਕੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਵਾਰੀ ਦੇਣ ਵਾਲੇ ਦਾ ਮੁੱਖ ਕੰਮ ਇਹ ਹੁੰਦਾ ਹੈ, ਕਿ ਉਸ ਨੇ ਹਰ ਤਰੀਕੇ ਨਾਲ ਜੁੱਤੀਆਂ ਨੂੰ ਚੱਕਰ ਤੋਂ ਬਾਹਰ ਜਾਣ ਤੋਂ ਰੋਕਣਾ ਅਤੇ ਇਸ ਦੇ ਉਲਟ ਜੋ ਬੱਚੇ ਚੱਕਰ ਦੇ ਬਾਹਰ ਹੁੰਦੇ ਹਨ, ਉਹ ਵਾਰੀ ਦੇਣ ਵਾਲੇ ਨੂੰ ਭੁਲੇਖੇ ਵਿੱਚ ਪਾ ਕੇ ਜੁੱਤੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ।

 

 

 

You may also like