ਜਾਣੋ ਅਮਰੂਦ ਦੇ ਗੁਣਕਾਰੀ ਫਾਇਦਿਆਂ ਬਾਰੇ

Written by  Lajwinder kaur   |  September 29th 2020 03:30 PM  |  Updated: September 29th 2020 04:09 PM

ਜਾਣੋ ਅਮਰੂਦ ਦੇ ਗੁਣਕਾਰੀ ਫਾਇਦਿਆਂ ਬਾਰੇ

ਅਮਰੂਦ ਅਜਿਹਾ ਫ਼ਲ ਹੈ ਜਿਸ ਨੂੰ ਹਰ ਕੋਈ ਬਹੁਤ ਪਸੰਦ ਕਰਦਾ ਹੈ । ਅਮਰੂਦ ਗਰਮ ਤੇ ਸਰਦ ਰੁੱਤ ਦੋਵਾਂ ‘ਚ ਮਿਲਦੇ ਹਨ । ਅਮਰੂਦ ਸਿਹਤ ਲਈ ਬਹੁਤ ਫਾਇਦੇਮੰਦ ਫ਼ਲ ਹੈ । ਇਸ 'ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ । ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ । ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਇਸ ਫ਼ਲ ਨੂੰ ਬਹੁਤ ਮਿੱਸ ਕਰਦੇ ਹਨ । ਕਿਉਂਕਿ ਕਈ ਦੇਸ਼ਾਂ ‘ਚ ਇਹ ਫ਼ਲ ਨਹੀਂ ਮਿਲਦਾ ਹੈ । ਚਲੋ ਜਾਣਦੇ ਹਾਂ ਅਮਰੂਦ ਫ਼ਲ ਦੇ ਫਾਇਦਿਆਂ ਬਾਰੇ- guava health

ਹੋਰ ਪੜ੍ਹੋ : ਆਪਣੀ ਰਸੋਈ ਨੂੰ ਸਾਫ-ਸੁਥਰਾ ਅਤੇ ਕੀਟਾਣੂ ਮੁਕਤ ਰੱਖਣ ਲਈ ਅਪਣਾਓ ਇਹ ਖ਼ਾਸ ਸੁਝਾਅ

ਸ਼ੂਗਰ ਨੂੰ ਕੰਟਰੋਲ ਕਰੋ- ਅੱਜ ਦੇ ਸਮੇਂ ‘ਚ ਬਹੁਤ ਸਾਰੇ ਲੋਕ ਡਾਇਬੀਟੀਜ਼ ਦੇ ਨਾਲ ਪੀੜਤ ਹਨ । ਅਮਰੂਦ ਫ਼ਲ ‘ਚ ਫਾਈਬਰ ਭਰਪੂਰ ਮਾਤਮਾ ਚ ਮੌਜੂਦ ਹੁੰਦ ਹੈ, ਜੋ ਕਿ ਸ਼ੂਗਰ ਵਾਲੇ ਮਰੀਜ਼ਾਂ ਦੇ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੁੰਦਾ ਹੈ । ਇਸ ਨੂੰ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।

guava fruits benfits

ਕਬਜ਼ ਦੂਰ ਕਰੋ- ਅਮਰੂਦ ਦੇ ਬੀਜ ਵੀ ਬਹੁਤ ਹੀ ਗੁਣਕਾਰੀ ਹਨ । ਇਸ ਨਾਲ ਪੇਟ ਦੀ ਸਫਾਈ ਹੋ ਜਾਂਦੀ ਹੈ ।ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

fat loss using guava

ਭਾਰ ਘੱਟ ਕਰੋ- ਅਮਰੂਦ ਭਾਰ ਘਟਾਉਣ 'ਚ ਬਹੁਤ ਸਹਾਇਕ ਸਾਬਿਤ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਵੀ ਭਰ ਜਾਂਦਾ ਹੈ ਅਤੇ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੈ ਕਿ ਇਸ 'ਚ ਕੈਲੋਰੀ ਵੀ ਘੱਟ ਹੁੰਦੀ ਹੈ ।

mind sharpness

ਯਾਦਦਾਸ਼ਤ ਤੇਜ਼- ਅਮਰੂਦ ਫ਼ਲ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਦਾ ਸੇਵਨ ਕਰਨ ਦੇ ਨਾਲ ਨਸਾਂ ਨੂੰ ਆਰਾਮ ਮਿਲਦਾ ਹੈ । ਇਸ ਨੂੰ ਖਾਣ ਨਾਲ ਖੂਨ ਦੇ ਦੌਰੇ 'ਚ ਸੁਧਾਰ ਹੁੰਦਾ ਹੈ । ਮਾਨਸਿਕ ਤਣਾਅ ਦੂਰ ਹੁੰਦਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network