ਆਪਣੀ ਰਸੋਈ ਨੂੰ ਸਾਫ-ਸੁਥਰਾ ਅਤੇ ਕੀਟਾਣੂ ਮੁਕਤ ਰੱਖਣ ਲਈ ਅਪਣਾਓ ਇਹ ਖ਼ਾਸ ਸੁਝਾਅ

Written by  Lajwinder kaur   |  September 18th 2020 10:06 AM  |  Updated: September 18th 2020 10:06 AM

ਆਪਣੀ ਰਸੋਈ ਨੂੰ ਸਾਫ-ਸੁਥਰਾ ਅਤੇ ਕੀਟਾਣੂ ਮੁਕਤ ਰੱਖਣ ਲਈ ਅਪਣਾਓ ਇਹ ਖ਼ਾਸ ਸੁਝਾਅ

ਏਨੀਂ ਦਿਨੀਂ ਲੋਕੀਂ ਆਪਣੇ ਆਲੇ ਦੁਆਲੇ ਦੀ ਸਫਾਈ ਨੂੰ ਅਹਿਮੀਅਤ ਦੇ ਰਹੇ ਨੇ । ਜਿਸ ਕਰਕੇ ਹੱਥ ਧੋਣ, ਦੂਰੀ ਬਣਾਈ ਰੱਖਣ ਅਤੇ ਮਾਸਕ ਪਹਿਣ ਵਰਗੇ ਅਹਿਤਿਆਤ ਵਰਤ ਰਹੇ ਨੇ।

kitchen   ਪਰ ਰਸੋਈ ਅਜਿਹੀ ਜਗ੍ਹਾ ਹੈ ਜਿੱਥੇ ਸਾਨੂੰ ਸਫਾਈ ਦਾ ਕਾਫੀ ਧਿਆਨ ਰੱਖਣਾ ਚਾਹੀਦਾ ਹੈ । ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਅਸੀਂ ਆਪਣੇ ਲਈ ਤੇ ਪੂਰੇ ਪਰਿਵਾਰ ਦੇ ਲਈ ਭੋਜਨ ਤਿਆਰ ਕਰਦੇ ਹਾਂ । ਇਸ ਲਈ ਸਾਡੀ ਰਸੋਈ ਦੀ ਸਫਾਈ ਸਾਡੇ ਲਈ ਸਭ ਤੋਂ ਅਹਿਮ ਹੈ । ਆਪਣੀ ਰਸੋਈ ਨੂੰ ਸਵੱਛ, ਸਾਫ ਅਤੇ ਜੀਵਾਣੂ ਮੁਕਤ ਰੱਖਣ ਲਈ ਇਹ ਨੇ ਕੁਝ ਖ਼ਾਸ ਸੁਝਾਅ :

gas stovees kitchen

 

ਗੈਸ ਚੁੱਲ੍ਹਾ- ਗੈਸ ਚੁੱਲ੍ਹਾਂ ਜਾਂ ਸਟੋਵ ਉਹ ਹੈ ਜਿਸ ਉੱਤੇ ਖਾਣਾ ਪਕਾਇਆ ਜਾਂਦਾ ਹੈ । ਮਾਹਿਰਾਂ ਦੇ ਮੁਤਾਬਕ ਹਰ ਵਾਰੀ ਖਾਣਾ ਬਨਾਉਣ ਤੋਂ ਬਾਅਦ ਗੈਸ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ । ਸਟੋਵ ਨੂੰ ਸਾਬਣ ਜਾਂ ਡਿਟਰਜੈਂਟ ਅਤੇ ਪਾਣੀ ਦੇ ਮਿਸ਼ਰਣ ਦੀ ਵਰਤੋਂ ਦੇ ਨਾਲ ਸਾਫ ਕਰਨ ਚਾਹੀਦਾ ਹੈ । ਇਸ ਨਾਲ ਅਸੀਂ ਆਪਣੇ ਪਰਿਵਾਰ ਨੂੰ ਬਿਮਾਰੀਆਂ ਤੋਂ ਦੂਰ ਰੱਖ  ਸਕਦੇ ਹਾਂ ।

slab kitchen

ਸਲੈਬ ਨੂੰ ਕੀਟਾਣੂਆਂ ਤੋਂ ਮੁਕਤ ਰੱਖੋ-

ਸਲੈਬ ਖਾਣ-ਪੀਣ ਵਾਲੀ ਚੀਜ਼ਾਂ ਰੱਖਣ ਦੇ ਕੰਮ ਆਉਂਦੀ ਹੈ । ਸਲੈਬ ਦੇ ਉੱਪਰ ਅਸੀਂ ਸਬਜ਼ੀਆਂ, ਫਲ ਅਤੇ ਹੋਰ ਸਮੱਗਰੀ ਧੋਏ ਜਾਣ ਤੋਂ ਪਹਿਲਾਂ ਤੇ ਬਾਅਦ ‘ਚ ਵੀ ਰੱਖਦੇ ਹਾਂ । ਕੀਟਾਣੂਆਂ ਦੇ ਨਾਲ ਪੈਦਾ ਹੋਣ ਵਾਲੀਆਂ ਬਿਮਾਰੀ ਨੂੰ ਰੋਕਣ ਲਈ ਰਸੋਈ ਦੀਆਂ ਸਲੈਬਾਂ ਨੂੰ ਚਮਕਦਾਰ ਅਤੇ ਸਾਫ ਹੋਣਾ ਚਾਹੀਦਾ ਹੈ ।

vegitable and fruits

ਸਬਜ਼ੀਆਂ ਕੱਟਣ ਵਾਲਾ ਬੋਰਡ- ਸਬਜ਼ੀਆਂ ਕੱਟਣ ਦੇ ਲਈ ਵਰਤੇ ਜਾਂਦੇ ਚੌਪਿੰਗ ਬੋਰਡ ਦਾ ਚੰਗੀ ਤਰ੍ਹਾਂ ਸਾਫ ਤੇ ਕੀਟਾਣੂ ਮੁਕਤ ਹੋਣਾ ਜ਼ਰੂਰੀ ਹੈ । ਇਸ ਲਈ ਸਬਜ਼ੀਆਂ ਕੱਟਣ ਵਾਲੇ ਬੋਰਡ ਨੂੰ ਨਿਯਮਤ ਤੌਰ ‘ਤੇ ਸਾਫ਼ ਕਰਨਾ ਚਾਹੀਦਾ ਹੈ । ਹੋ ਸਕੇ ਤਾਂ ਨਮਕ ਅਤੇ ਨਿੰਬੂ ਪਾਣੀ ਦੇ ਮਿਸ਼ਰਣ ਦੀ ਵਰਤੋਂ ਦੇ ਨਾਲ ਇਸ ਨੂੰ ਸਾਫ ਕਰੋ ।

utensils

ਭਾਂਡਿਆਂ ਦੀ ਸਫ਼ਾਈ- ਖਾਣੇ ਵਾਲੇ ਅਤੇ ਪਕਾਣ ਵਾਲੇ ਬਰਤਨ ਚੰਗੀ ਤਰ੍ਹਾਂ ਸਾਫ ਹੋਣੇ ਚਾਹੀਦੇ ਹਨ । ਭਾਂਡਿਆਂ ਨੂੰ ਸਾਬਣ ਜਾਂ ਡਿਟਰਜੈਂਟ ਦੇ ਮਿਸ਼ਰਨ ਦੇ ਘੋਲ ਦੇ ਨਾਲ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਭਾਂਡਿਆਂ ਨੂੰ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ । ਇਸ ਤਰ੍ਹਾਂ ਬਰਤਨ ਕੀਟਾਣੂਆਂ ਤੋਂ ਮੁਕਤ ਰਹਿੰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network