ਸਰੋਂ ਦੇ ਤੇਲ ਦੇ ਗੁਣਕਾਰੀ ਫਾਇਦਿਆਂ ਨੂੰ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

written by Lajwinder kaur | October 19, 2020

ਸਰੋਂ ਦੇ ਤੇਲ ਦੀ ਵਰਤੋਂ ਖਾਣ ਬਨਾਉਣ ਤੋਂ ਇਲਾਵਾ ਸਰੀਰ ਦੀ ਮਾਲਿਸ਼ ਲਈ ਕੀਤੀ ਜਾਂਦੀ ਹੈ । ਜਿਸ ਕਰਕੇ ਇਹ ਹਰ ਘਰ ‘ਚ ਆਮ ਪਾਇਆ ਜਾਂਦਾ ਹੈ ।   mustard seeds pic-1 ਹੋਰ ਪੜ੍ਹੋ :‘ਬੇਬੇ ਦਾ ਪਿਆਰ ਰੱਬ ਰੱਖਦਾ ਨਾ ਥੋੜ੍ਹ’, ਗਾਇਕ ਪ੍ਰੀਤ ਹੁੰਦਲ ਨੇ ਲਈ ਨਵੀਂ ਕਾਰ, ਫੈਨਜ਼ ਦੇ ਰਹੇ ਨੇ ਵਧਾਈਆਂ

ਸਾਡੇ ਸਿਰ ਤੋਂ ਲੈ ਕੇ ਸਰੀਰ ਦੇ ਹਰੇਕ ਅੰਗ ਦੀ ਤੇਲ ਨਾਲ ਮਾਲਿਸ਼ ਕਰਨ ਦੇ ਕਈ ਫਾਇਦੇ ਹੁੰਦੇ ਹਨ । ਸਰੋਂ ਦਾ ਤੇਲ ਸਰੀਰ ਦੇ ਲਈ ਬਹੁਤ ਹੀ ਲਾਭਕਾਰੀ ਹੈ । ਆਓ ਜਾਣਦੇ ਹਾਂ ਸਰੋਂ ਦੇ ਤੇਲ ਦੇ ਗੁਣਕਾਰੀ ਫਾਇਦਿਆਂ ਬਾਰੇ –

fat loss

ਭਾਰ ਘਟਾਉਣ ਲਈ ਲਾਭਕਾਰੀ- ਜੇ ਤੁਸੀਂ ਵੱਧਦੇ ਹੋਏ ਵਜ਼ਨ ਤੋਂ ਪ੍ਰੇਸ਼ਾਨ ਹੋ ਤਾਂ ਆਪਣੀ ਡਾਇਟ ‘ਚ ਸਰੋਂ ਦੇ ਤੇਲ ਨੂੰ ਜ਼ਰੂਰ ਸ਼ਾਮਿਲ ਕਰੋ । ਕਿਉਂਕਿ ਇਸ 'ਚ ਮੌਜੂਦ ਵਿਟਾਮਿਨ ਮੇਟਾਬਾਲੀਜਮ ਨੂੰ ਵਧਾਉਂਦੇ ਹਨ ਅਤੇ ਇਸ ਨਾਲ ਭਾਰ ਆਸਾਨੀ ਨਾਲ ਘੱਟ ਹੋਣ ਲੱਗਦਾ ਹੈ ।

mustard oli picture

ਭੁੱਖ ਨੂੰ ਵਧਾਉਂਦਾ ਹੈ- ਬਹੁਤ ਸਾਰੇ ਲੋਕ ਭੁੱਖ ਨਾ ਲੱਗਣ ਦੀ ਬਿਮਾਰੀ ਤੋਂ ਪੀੜਤ ਹੁੰਦੇ ਨੇ । ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣੇ ਵਿਚ ਸਰੋਂ ਦੇ ਤੇਲ ਦੀ ਵਰਤੋਂ ਕਰੋ । ਇਹ ਸਾਡੇ ਪੇਟ ਵਿਚ ਐਪਿਟਾਈਜ਼ਰ ਦਾ ਕੰਮ ਕਰਦਾ ਹੈ ਅਤੇ ਭੁੱਖ ਵਧਾਉਂਦਾ ਹੈ ।

ਕੰਨ ਤੇ ਦੰਦ ਦੇ ਦਰਦ ਨੂੰ ਦੂਰ ਕਰਦਾ ਹੈ- ਜੇਕਰ ਕੰਨ ‘ਚ ਦਰਦ ਹੁੰਦਾ ਹੈ ਤਾਂ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ। ਜੇ ਸਰੋਂ ਦੇ ਤੇਲ ਵਿਚ ਨਮਕ ਮਿਲਾ ਕੇ ਦੰਦ ਸਾਫ਼ ਕੀਤੇ ਜਾਣ ਤਾਂ ਦੰਦਾਂ ਤੇ ਜੰਮਿਆ ਪੀਲਾ ਪਣ ਦੂਰ ਹੋ ਜਾਂਦਾ ਹੈ । ਇਸ ਨਾਲ ਦੰਦ ਦਰਦ, ਪਾਅਰੀਆ ਆਦਿ ਰੋਗਾਂ ਤੋਂ ਆਰਾਮ ਮਿਲਦਾ ਹੈ ।

mustar oli pic 2

ਫੱਟ ਹੋਏ ਬੁੱਲ੍ਹ ਨੂੰ ਰਾਹਤ-ਜੇਕਰ ਤੁਹਾਡੇ ਬੁੱਲ੍ਹ ਫੱਟ ਰਹੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਬੂੰਦਾਂ ਸਰੋਂ ਦਾ ਤੇਲ ਧੁੰਨੀ ‘ਚ ਲਗਾਓ ।  ਸਵੇਰ ਤੱਕ ਬੁੱਲ੍ਹ ਮੁਲਾਇਮ ਹੋ ਜਾਣਗੇ।

oil pic1

ਗਠੀਆ ਦੇ ਦਰਦ ਤੋਂ ਆਰਾਮ - ਸਰੋਂ ਦੇ ਤੇਲ ਵਿਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਆ ਦੇ ਦਰਦ ਤੋਂ ਆਰਾਮ ਮਿਲਦਾ ਹੈ। ਸਰੋਂ ਦਾ ਤੇਲ ਚਮੜੀ ਲਈ ਮਾਸ਼ਚਰਾਇਜ਼ਰ ਦਾ ਕੰਮ ਵੀ ਕਰਦਾ ਹੈ।

malish with mustard oil

ਚਿਹਰੇ ਲਈ ਲਾਭਕਾਰੀ- ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਅਤੇ ਸਰੋਂ ਦਾ ਤੇਲ ਪਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰੇ ਦਾ ਰੰਗ ਸਾਫ ਹੁੰਦਾ ਹੈ ਅਤੇ ਚਮੜੀ ਵਿਚ ਚਮਕ ਆ ਜਾਂਦੀ ਹੈ ।

You may also like