ਜਾਣੋ ਸੇਬ ਦੇ ਸਿਰਕੇ ਦੇ ਗੁਣਕਾਰੀ ਫਾਇਦਿਆਂ ਬਾਰੇ, ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਦੂਰ

Written by  Lajwinder kaur   |  October 06th 2020 10:15 AM  |  Updated: October 06th 2020 10:15 AM

ਜਾਣੋ ਸੇਬ ਦੇ ਸਿਰਕੇ ਦੇ ਗੁਣਕਾਰੀ ਫਾਇਦਿਆਂ ਬਾਰੇ, ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਦੂਰ

ਸੇਬ ਅਜਿਹਾ ਫ਼ਲ ਹੈ ਜੋ ਕਿ ਸਾਨੂੰ ਕਈ ਤਰ੍ਹਾਂ ਦੀ ਬਿਮਾਰੀਆਂ ਤੋਂ ਬਚਾਉਂਦਾ ਹੈ । ਜਿਸ ਕਰਕੇ ਸੇਬ ਦਾ ਸਿਰਕਾ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਹ ਬਲੱਡ ਸ਼ੂਗਰ, ਡਾਇਬਿਟੀਜ਼ , ਯੂਰੀਕ ਐਸਿਡ ਤੇ ਗਠੀਏ ਦੀ ਬੀਮਾਰੀ ਤੋਂ ਲੈ ਕੇ ਮੋਟਾਪਾ ਘੱਟ ਕਰਨ ਲਈ ਵਰਤਿਆ ਜਾਂਦਾ ਹੈ । ਇਸ ਤੋਂ ਇਲਾਵਾ ਇਸ ਦੇ ਸੇਵਨ ਦੇ ਨਾਲ ਚਮੜੀ ਦੀ ਅਲਰਜੀ ਵੀ ਠੀਕ ਹੁੰਦੀ ਹੈ । ਆਉ ਜਾਣਦੇ ਹਾਂ ਸੇਬ ਦੇ ਸਿਰਕੇ ਦੇ ਫਾਇਦਿਆਂ ਬਾਰੇ-    apple vinegar 1

ਬਲੱਡ ਪ੍ਰੈਸ਼ਰ ਕੰਟਰੋਲ- ਸੇਬ ਦਾ ਸਿਰਕਾ ਸਰੀਰ 'ਚ P.H. ਦੇ ਪੱਧਰ ਨੂੰ ਆਮ ਰੱਖਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ।

blood preesure control

ਉਲਟੀ ਤੋਂ ਰਾਹਤ- ਸੇਬ ਦਾ ਸਿਰਕਾ, ਹਲਦੀ,ਅਦਰਕ, ਅਤੇ ਸ਼ਹਿਦ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਉਲਟੀ ਆਉਣਾ ਜਾਂ ਮਿਤਲੀ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ।

vomiting

ਲੀਵਰ ਨੂੰ ਡਿਟਾਕਸ ਕਰਨਾ- ਸੇਬ ਦੇ ਸਿਰਕੇ, ਅਦਰਕ, ਹਲਦੀ ਤੇ ਸ਼ਹਿਦ ਦਾ ਕਾੜ੍ਹਾ ਤਿਆਰ ਕਰ ਲਵੋ । ਇਸ ਕਾੜ੍ਹੇ ਦੀ ਹਰ ਰੋਜ਼ ਵਰਤੋਂ ਕਰਨ ਨਾਲ ਤੁਹਾਡੇ ਲੀਵਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਇਸ ਤਰ੍ਹਾਂ ਤੁਹਾਡਾ ਲੀਵਰ ਡਿਟਾਕਸ ਹੁੰਦਾ ਹੈ ਤੇ ਤੁਸੀਂ ਲੀਵਰ ਸਬੰਧੀ ਹੋਰ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ ।

ਹੋਰ ਪੜ੍ਹੋ : ਗਾਇਕ ਪ੍ਰਭ ਗਿੱਲ ‘ਗੁਰਦੁਆਰਾ ਬੀੜ ਬਾਬਾ ਬੁੱਢਾ ਜੀ,ਠੱਠਾ’ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਮੋਟਾਪਾ- ਅੱਜ ਦੇ ਸਮੇਂ ਬਹੁਤ ਵੱਡੀ ਗਿਣਤੀ 'ਚ ਲੋਕ ਮੋਟਾਪੇ ਦਾ ਸ਼ਿਕਾਰ ਨੇ । ਸੇਬ ਦੇ ਸਿਰਕੇ ਦੇ ਸੇਵਨ ਦੇ ਨਾਲ ਮੋਟਾਪੇ ਨੂੰ ਦੂਰ ਕੀਤਾ ਜਾ ਸਕਦਾ ਹੈ । ਸੇਬ ਦਾ ਸਿਰਕਾ ਐਸਡਿਕ ਹੁੰਦਾ ਹੈ ਜੋ ਕਿ ਭਾਰ ਨੂੰ ਤੇਜ਼ੀ ਨਾਲ ਘੱਟ ਕਰਨ 'ਚ ਮਦਦਗਾਰ ਸਾਬਿਤ ਹੁੰਦਾ ਹੈ । ਭਾਰ ਘੱਟ ਕਰਨ ਲਈ 1 ਗਲਾਸ ਗਰਮ ਪਾਣੀ 'ਚ 2 ਚਮਚ ਸਿਰਕਾ ਮਿਲਾ ਕੇ ਖਾਲੀ ਪੇਟ ਪੀਓ। ਇਸ ਤਰ੍ਹਾਂ ਕਰਨ ਦੇ ਨਾਲ ਫੇਟ ਤੇਜ਼ੀ ਦੇ ਨਾਲ ਘੱਟ ਹੁੰਦੀ ਹੈ ।

fat loss

ਗਠੀਆ- ਇਸ ਰੋਗ ਦੇ ਕਾਰਨ ਸਰੀਰ ਦੀਆਂ ਹੱਡੀਆਂ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ । ਐਂਟੀਆਕਸੀਡੈਂਟ, ਕੈਟੇਚਿਨ ਅਤੇ ਗੈਲਿਕ ਐਸਿਡ ਦੇ ਗੁਣਾਂ ਨਾਲ ਭਰਪੂਰ ਸਿਰਕਾ ਅਤੇ ਹਲਦੀ ਗਠੀਆ ਰੋਗ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਲਈ ਜੋੜ੍ਹਾਂ, ਕਮਰ, ਗੋਡਿਆਂ ਦੇ ਦਰਦ ਤੋਂ ਬਚਣ ਲਈ ਰੋਜ਼ ਇਸ ਕਾੜ੍ਹੇ ਦੀ ਵਰਤੋਂ ਕਰੋ ।

apple vingar 1

ਗਲੇ ਦੀ ਖਾਰਸ਼ ਤੋਂ ਰਾਹਤ- ਸਿਰਕੇ ਦਾ ਐਂਟੀਬੈਕਟੀਰੀਅਲ ਗੁਣ ਗਲੇ 'ਚ ਇਨਫੈਕਸ਼ਨ ਅਤੇ ਖਾਰਸ਼ ਦੇ ਇਲਾਜ 'ਚ ਲਾਭਦਾਇਕ ਸਾਬਤ ਹੁੰਦਾ ਹੈ । ਇੱਕ ਚਮਚ ਸਿਰਕਾ, ਇੱਕ ਕੱਪ ਪਾਣੀ 'ਚ ਪਾ ਕੇ ਹੌਲੀ-ਹੌਲੀ ਇਸ ਦਾ ਸੇਵਨ ਦਿਨ 'ਚ ਇੱਕ-ਦੋ ਵਾਰ ਕਰੋ ਇਸ ਨਾਲ ਤੁਹਾਡੇ ਗਲੇ ਨੂੰ ਆਰਾਮ ਮਿਲੇਗਾ ਤੇ ਗਲੇ ਦੀ ਖਾਰਸ਼ ਵੀ ਠੀਕ ਹੋ ਜਾਵੇਗੀ।

remove gale ki kharash


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network