ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਅਪਣਾਓ ਇਹ ਅਚੁੱਕ ਉਪਾਅ

Written by  Lajwinder kaur   |  September 22nd 2020 06:02 PM  |  Updated: September 22nd 2020 06:09 PM

ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਅਪਣਾਓ ਇਹ ਅਚੁੱਕ ਉਪਾਅ

ਅੱਜ ਕੱਲ੍ਹ ਦੀ ਤੇਜ਼ ਰਫਤਾਰ ਤੇ ਤਣਾਅ ਭਰੀ ਜ਼ਿੰਦਗੀ ਦੇ ਚੱਲਦੇ ਬਹੁਤ ਸਾਰੇ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪੀੜਤ ਨੇ । ਕਈ ਵਾਰ ਨੀਂਦ ਪੂਰੀ ਨਾ ਹੋਣ ਦੇ ਕਾਰਨ ਹੋਰ ਕਈ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ।

sleep 1

ਕਈ ਵਾਰ ਸ਼ੋਰ ਸ਼ਰਾਬਾ ,ਤੇਜ਼ ਰੋਸ਼ਨੀ, ਤੇਜ਼ ਗਰਮੀ ਤੇ ਜ਼ਿਆਦਾ ਸਰਦੀ ਵੀ ਨੀਂਦ ਨਾ ਆਉਣ ਦਾ ਕਾਰਨ ਬਣਦੇ ਨੇ । ਇਸ ਸਮੱਸਿਆ ਨੂੰ ਦੂਰ ਕਰਨ ਲਈ ਹੇਠ ਦੱਸੀਆਂ ਗੱਲਾਂ ਦਾ ਧਿਆਨ ਰੱਖੋ :-

food

ਸੌਣ ਤੋਂ ਲੱਗਭਗ ਦੋ ਘੰਟੇ ਪਹਿਲਾਂ ਭੋਜਨ ਕਰ ਲੈਣਾ ਚਾਹੀਦਾ ਹੈ । ਰਾਤ ਨੂੰ ਮਸਾਲੇਦਾਰ ਤੇ ਤਲੇ ਹੋਏ ਪਕਵਾਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ।

sleeping room

ਸੌਣ ਵਾਲੇ ਕਮਰੇ 'ਚ ਹਲਕੇ ਰੰਗ ਤੇ ਹਲਕੀ ਰੌਸ਼ਨੀ ਦੀ ਵਰਤੋਂ ਕਰਨੀ ਚਾਹੀਦੀ ਹੈ । ਸੌਣ ਵਾਲਾ ਬਿਸਤਰਾ ਆਰਾਮਦਾਇਕ ਹੋਣ ਚਾਹੀਦਾ ਹੈ ।

glass of milk

ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਚਾਹੀਦਾ ਹੈ ।

wash your feet before sleeping

ਸੌਣ ਤੋਂ ਪਹਿਲਾਂ ਜੇ ਪੈਰ ਧੋਏ ਜਾਣ ਤਾਂ ਨੀਂਦ ਚੰਗੀ ਆਉਂਦੀ ਹੈ । ਇਸ ਤਰ੍ਹਾਂ ਕਰਨ ਨਾਲ ਦਿਮਾਗ ਦਾ ਤਣਾਅ ਘੱਟ ਹੁੰਦਾ ਹੈ ।

dont use mobile phone during sleeping

ਸੌਣ ਤੋਂ ਦੋ -ਤਿੰਨ ਘੱਟੇ ਪਹਿਲਾਂ ਇਲੋਕਟ੍ਰੋਨਿਕ ਗੈਜ਼ਟਸ ਜਿਵੇਂ ਮੋਬਾਇਲ ਫੋਨ, ਲੈਪਟੋਪ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ।

tea and coffee

ਰਾਤ ਦੇ ਸਮੇਂ ਕਾਫੀ ਜਾਂ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ । 

yoga for good sleep

ਚੰਗੀ ਨੀਂਦ ਦੇ ਲਈ ਆਪਣੀ ਰੂਟੀਨ ਚ ਯੋਗ ਜਾਂ ਫਿਰ ਸਵੇਰ ਦੀ ਸੈਰ ਨੂੰ ਸ਼ਾਮਿਲ ਕਰੋ। ਯੋਗ ਕਰਨ ਦੇ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ।

morning walk


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network