ਧਰਮਿੰਦਰ ਨਾਲ ਰੋਮਾਂਟਿਕ ਗੱਲਾਂ ਕਰਦੀ-ਕਰਦੀ ਇੱਕ ਵਾਰ ਹੇਮਾ ਮਾਲਿਨੀ ਨੇ ਕਰ ਦਿੱਤੀ ਸੀ ਇਹ ਹਰਕਤ, ਕਿੱਸਾ ਕੀਤਾ ਸਾਂਝਾ

written by Shaminder | March 18, 2020

ਧਰਮਿੰਦਰ ਅਤੇ ਹੇਮਾ ਮਾਲਿਨੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਹੇਮਾ ਮਾਲਿਨੀ ਅਤੇ ਧਰਮਿੰਦਰ ਦੇ ਪਿਆਰ ਦੀਆਂ ਗੱਲਾਂ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਹਨ । ਇੱਕ ਸ਼ੋਅ ਦੌਰਾਨ ਆਈ ਈਸ਼ਾ ਦਿਓਲ ਨੇ ਇਸ ਕਿੱਸੇ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ‘ਮੈਂ 2 ਮਿੰਟ ਤੋਂ ਜ਼ਿਆਦਾ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦੀ ਅਤੇ ਮੇਰੀ ਇਹ ਆਦਤ ਬਿਲਕੁਲ ਮੇਰੀ ਮਾਂ ਵਰਗੀ ਹੈ ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਅਤੇ ਧਰਮਿੰਦਰ ਧੀ ਨੇ ਬਾਲੀਵੁੱਡ ਤੋਂ ਦੂਰ ਹੋ ਕੇ ਨਵੀਂ ਪਾਰੀ ਦੀ ਕੀਤੀ ਸ਼ੁਰੂਆਤ, ਅਦਾਕਾਰ ਧਰਮਿੰਦਰ ਨੇ ਲਿਖਿਆ ਧੀ ਲਈ ਇਹ ਸੁਨੇਹਾ

https://www.instagram.com/p/B9zLLkRnn45/

ਜਲਦੀ ਜਲਦੀ ਗੱਲ ਕਰਕੇ ਫੋਨ ਰੱਖੋ, ਇਹ ਆਦਤ ਬਿਲਕੁਲ ਮੇਰੀ ਮੰਮੀ ਵਰਗੀ ਹੈ ।ਇੱਥੇ ਮੈਨੂੰ ਮੇਰੀ ਮੰਮੀ ਦਾ ਇੱਕ ਕਿੱਸਾ ਵੀ ਯਾਦ ਆਉਂਦਾ ਹੈ । ਇੱਕ ਵਾਰ ਗੱਲ ਕਰਦੇ-ਕਰਦੇ ਪਾਪਾ ਨੂੰ ਮੰਮੀ ਦੇ ਘੁਰਾੜਿਆਂ ਦੀ ਆਵਾਜ਼ ਆਉਂਦੀ ਹੈ’।

https://www.instagram.com/p/B7_v0O1Aj2p/

ਇਸ ਬਾਰੇ ਹੇਮਾ ਮਾਲਿਨੀ ਨੇ ਦੱਸਿਆ ਕਿ ‘ ਮੈਂ ਬਹੁਤ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰ ਰਹੀ ਸੀ ।ਪੂਰੀ ਰਾਤ ਸ਼ੂਟਿੰਗ ਸੀ ਤਾਂ ਸ਼ਾਇਦ ਉਸ ਦਿਨ ਮੈਂ ਬਹੁਤ ਥੱਕੀ ਹੋਈ ਸੀ ਤਾਂ ਪਿਆਰ ਭਰੀਆਂ ਗੱਲਾਂ ਵੀ ਇੱਕ ਲਿਮਿਟ ਤੱਕ ਵਧੀਆ ਲੱਗਦੀਆਂ ਨੇ”।

https://www.instagram.com/p/B91zRndnzYS/

ਇਸ ਤੋਂ ਪਤਾ ਲੱਗਦਾ ਹੈ ਕਿ ਰੋਮਾਂਟਿਕ ਗੱਲਾਂ ਕਰਦੇ-ਕਰਦੇ ਕਿਵੇਂ ਹੇਮਾ ਮਾਲਿਨੀ ਸੌਂਅ ਗਈ ਸੀ । ਦੱਸ ਦਈਏ ਕਿ ਆਪਣੇ ਸਮੇਂ ‘ਚ ਇਨ੍ਹਾਂ ਦੋਵਾਂ ਅਦਾਕਾਰਾਂ ਦੀ ਪ੍ਰੇਮ ਕਹਾਣੀ ਦੀ ਚਰਚਾ ਸੀ ਅਤੇ ਹੇਮਾ ਮਾਲਿਨੀ ਡ੍ਰੀਮ ਗਰਲ ਦੇ ਨਾਂਅ ਨਾਲ ਜਾਣੇ ਜਾਂਦੇ ਹਨ ।

You may also like