ਸਲਮਾਨ ਖ਼ਾਨ ਨੇ ਰਾਧੇ ਦੀ ਸ਼ੂਟਿੰਗ ਦੌਰਾਨ ਬਣਾਏ ਇਹ ਖ਼ਾਸ ਨਿਯਮ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Written by  Rupinder Kaler   |  December 16th 2019 05:44 PM  |  Updated: December 16th 2019 05:44 PM

ਸਲਮਾਨ ਖ਼ਾਨ ਨੇ ਰਾਧੇ ਦੀ ਸ਼ੂਟਿੰਗ ਦੌਰਾਨ ਬਣਾਏ ਇਹ ਖ਼ਾਸ ਨਿਯਮ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਸਲਮਾਨ ਖ਼ਾਨ ਉਹ ਅਦਾਕਾਰ ਹਨ ਜਿਨ੍ਹਾਂ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ । ਉਹਨਾਂ ਦੀ ਕੰਪਨੀ ਹੋਰ ਅਦਾਕਾਰਾਂ ਨੂੰ ਲੈ ਕੇ ਵੀ ਫ਼ਿਲਮ ਬਣਾਉਂਦੀ ਹੈ ਤੇ ਖੁਦ ਸਲਮਾਨ ਖ਼ਾਨ ਲਈ ਵੀ । ਉਹਨਾਂ ਦੀ ਪ੍ਰੋਡਕਸ਼ਨ ਹਾਊਸ ਵਿੱਚ ਬਣੀਆਂ ਫ਼ਿਲਮਾਂ ਰਾਹੀਂ ਕਈ ਨਵੇਂ ਅਦਾਕਾਰਾਂ ਨੇ ਬਾਲੀਵੁੱਡ ਵਿੱਚ ਡੈਬਿਊ ਵੀ ਕੀਤਾ ਹੈ । ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਵਿੱਚ ਅਗਲੀ ਫ਼ਿਲਮ ਰਾਧੇ ਬਣ ਰਹੀ ਹੈ ।

https://twitter.com/BeingSalmanKhan/status/1191344552214294529

ਇਹ ਫ਼ਿਲਮ ਸਲਮਾਨ ਦੇ ਪ੍ਰੋਡਕਸ਼ਨ ਹਾਊਸ ਵਿੱਚ ਬਣ ਰਹੀ ਹੈ ਤਾਂ ਨਿਯਮ ਕਾਨੂੰਨ ਵੀ ਸਲਮਾਨ ਖ਼ਾਨ ਬਨਾਉਣਗੇ । ਖਬਰਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ ਨੇ ਰਾਧੇ ਦੇ ਸੈੱਟ ਲਈ ਗਾਈਡਲਾਈਨ ਬਣਾਏ ਹਨ । ਇਹਨਾਂ ਨਿਯਮਾਂ ਨੂੰ ਲੈ ਕੇ ਸਭ ਕੁਝ ਲਿਖਿਆ ਗਿਆ ਹੈ ਕਿ ਕੀ ਕਰਨਾ ਹੈ ਤੇ ਕੀ ਨਹੀਂ । ਇਹ ਨਿਯਮ ਫ਼ਿਲਮ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਤੱਕ ਲਾਗੂ ਹੋਣਗੇ ।

https://www.instagram.com/p/B6IVNkLFD7b/

ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਤਰ੍ਹਾਂ ਹਨ ‘ਸੈੱਟ ਤੇ ਕੋਈ ਵੀ ਗੰਦੀ ਭਾਸ਼ਾ ਦੀ ਵਰਤੋ ਨਹੀਂ ਕਰੇਗਾ, ਮਤਲਬ ਗਾਲੀਗਲੋਚ ਮਨਾ ਹੈ । ਸੈੱਟ ਤੇ ਕੋਈ ਵੀ ਬੰਦਾ ਕਚਰਾ ਨਹੀਂ ਫੈਲਾਏਗਾ । ਸੀਨੀਅਰ ਆਰਟਿਸਟ ਨਵਿਆਂ ਦੀ ਮਦਦ ਕਰਨਗੇ ਤੇ ਦੋਸਤਾਨਾ ਵਿਵਹਾਰ ਕਰਨਗੇ । ਸੈੱਟ ਤੇ ਕੋਈ ਵੀ ਘਰ ਦਾ ਖਾਣਾ ਨਹੀਂ ਲੈ ਕੇ ਆਏਗਾ । ਕੋਈ ਵੀ ਬੀੜੀ ਸਿਗਰੇਟ ਨਹੀਂ ਪੀਏਗਾ’ ।

https://www.instagram.com/p/B57OhejFKx-/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network