
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨੇ ਸਭ ਦੇ ਦਿਲਾਂ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ। ਗਿਆ ਸੀ। ਕਈ ਸਿਆਸੀ ਆਗੂ ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਦੌਰਾਨ ਸੁੱਖ ਖਰੌੜ ਨੂੰ ਉਨ੍ਹਾਂ 'ਘਰ ਨਾਂ ਜਾਣ' ਨੂੰ ਲੈ ਕੇ ਬਹੁਤ ਟ੍ਰੋਲ ਕੀਤਾ ਜਾ ਰਿਹਾ ਹੈ, ਇਸ 'ਤੇ ਹੁਣ ਸੁੱਖ ਖਰੌੜ ਨੇ ਪੋਸਟ ਕਰਕੇ ਆਪਣਾ ਪੱਖ ਰੱਖਿਆ ਹੈ।
ਸੁੱਖ ਖਰੌੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਸੁੱਖ ਖਰੌੜ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਘਰ ਨਾਂ ਜਾਣ 'ਤੇ ਆਪਣਾ ਪੱਖ ਰੱਖਿਆ ਹੈ।
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸੁੱਖ ਖਰੌੜ ਨੇ ਲਿਖਿਆ, " ਇਨ੍ਹਾਂ ਚੱਕਰਾਂ ਦੇ ਵਿੱਚ ਆਰਟਿਸਟ ਬੰਦਾ ਫਸ ਜਾਂਧਦਾ ਹੈ ਕਿਉਂਕਿ ਆਰਟਿਸਟ ਬੰਦਾ ਸਭ ਦਾ ਸਾਂਝਾ ਹੁੰਦਾ ਹੈ ਪਰ ਹਾਲਾਤ ਸਮਝਣ ਦੀ ਲੋੜ ਹੈ ਇਸ ਵਾਰ... ਜਿਹੜਾ ਗਿਆ ਵੀ ਹੈ ਉਹ ਜੇਕਰ ਉਥੇ ਜਾ ਕੇ ਫੋਟੋ ਪਾਵੇ ਤਾਂ ਵੀ ਗਾਲਾਂ ਪੈਂਦੀਆਂ ਨੇ ਕਿ ਤੁਸੀਂ ਅਫਸੋਸ ਮਨਾਉਣ ਗਏ ਸੀ ਜਾਂ ਫੋਟੋ ਪਾਉਣ ਅਤੇ ਜੇਕਰ ਫੋਟੋ ਨਹੀਂ ਪਾਉਂਦੇ ਤਾਂ ਲੋਕ ਕਹਿੰਦੇ ਹਨ ਕਿ ਤੁਸੀਂ ਨਹੀਂ ਗਏ ? ਕਿਉਂ ਨਹੀਂ ਗਏ ? ਕੀ ਤੁਹਾਨੂੰ ਅਫਸੋਸ ਨਹੀਂ ? "

ਸੁੱਖ ਖਰੌੜ ਨੇ ਪੋਸਟ ਵਿੱਚ ਅੱਗੇ ਲਿਖਿਆ, " ਇਸ ਗੱਲ ਦਾ ਸੱਚਮੁਚ ਮੇਰੇ ਕੋਲ ਕੋਈ ਵੀ ਜਵਾਬ ਨਹੀਂ ਹੈ ਅਤੇ ਅਸੀਂ ਗਏ ਜਾਂ ਨਹੀਂ ਗਏ ਨਾਂ ਹੀ ਮੈਂ ਦੱਸਣਾ ਅਤੇ ਨਾਂ ਹੀ ਮੈਂ ਇਸ ਗੱਲ ਦਾ ਸਬੂਤ ਦੇਣਾ ਚਾਹੁੰਦਾ ਹਾਂ।🙏🏻"
ਸੁੱਖ ਖਰੌੜ ਦੀ ਇਸ ਪੋਸਟ ਨਾਲ ਇਹ ਸਾਫ ਹੋ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਇਸ ਪੋਸਟ ਰਾਹੀਂ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਦੇਹਾਂਤ ਦੀ ਖ਼ਬਰ ਸੁਣਦੇ ਹੀ ਸੁੱਖ ਖਰੌੜ ਨੇ ਆਪਣੇ ਲਾਈਵ ਚੱਲ ਰਹੇ ਸ਼ੋਅ ਨੂੰ ਬੰਦ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣਾ ਲਾਈਵ ਸ਼ੋਅ ਨੂੰ ਬੰਦ ਕਰਨ ਤੋਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ ਅਤੇ ਸ਼ੋਅ ਵਿੱਚ ਆਏ ਲੋਕਾਂ ਤੋਂ ਮੁਆਫੀ ਵੀ ਮੰਗੀ ਸੀ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਭੋਗ ਵਾਲੇ ਦਿਨ ਮੁੜ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆਂ ਉਸ ਦੇ ਬਚਪਨ ਦੀਆਂ ਅਣਦੇਖਿਆਂ ਤਸਵੀਰਾਂ
ਦੱਸ ਦਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦਿਨ ਐਤਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਿੱਧੂ ਮੂਸੇਵਾਲੇ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਅਤੇ ਸਾਥੀ ਕਲਾਕਾਰ ਬਹੁਤ ਨਿਰਾਸ਼ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਪੰਜਾਬ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੇ ਹੌਲੀਵੁੱਡ ਸੈਲੇਬਸ ਨੇ ਵੀ ਸੋਗ ਪ੍ਰਗਟ ਕੀਤਾ।
View this post on Instagram