ਕੀ ਸਾਰਾ ਅਤੇ ਕਰੀਨਾ ਕਪੂਰ ਦੀ ਬੌਂਡਿੰਗ ਤੋਂ ਅੰਮ੍ਰਿਤਾ ਸਿੰਘ ਨੂੰ ਨਹੀਂ ਹੁੰਦੀ ਪਰੇਸ਼ਾਨੀ ? ਜਾਣੋ ਅਦਾਕਾਰਾ ਨੇ ਕੀ ਕਿਹਾ

written by Pushp Raj | October 01, 2022 11:26am

Amrita Singh on Sara and Kareena Kapoor's bond: ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖ਼ਾਨ ਦੇ ਰਿਸ਼ਤੇ ਨੂੰ ਲੈ ਕੇ ਅਕਸਰ ਕਈ ਵਾਰ ਮੀਡੀਆ ਵਿੱਚ ਚਰਚਾ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਪੈਪਾਰਜ਼ੀਸ ਨੇ ਅੰਮ੍ਰਿਤਾ ਸਿੰਘ ਨੂੰ ਸਾਰਾ ਤੇ ਕਰੀਨਾ ਕਪੂਰ ਦੀ ਬੌਂਡਿੰਗ ਬਾਰੇ ਸਵਾਲ ਪੁੱਛੇ, ਇਸ 'ਤੇ ਅਦਾਕਾਰਾ ਨੇ ਕੀ ਰਿਐਕਸ਼ਨ ਦਿੱਤਾ ਆਓ ਜਾਣਦੇ ਹਾਂ।

Image Source : instagram

ਦੱਸ ਦਈਏ ਕਿ ਅੰਮ੍ਰਿਤਾ ਸਿੰਘ ਅਤੇ ਸੈਫ ਅਲੀ ਖ਼ਾਨ ਦੀ ਮੁਲਾਕਾਤ ਇੱਕ ਫ਼ਿਲਮ ਦੇ ਸੈੱਟ ਉੱਤੇ ਹੋਈ ਸੀ। ਇਸ ਤੋਂ ਬਾਅਦ ਕੁਝ ਹੀ ਸਮੇਂ ਵਿੱਚ ਦੋਹਾਂ ਨੂੰ ਪਿਆਰ ਹੋ ਗਿਆ ਤੇ ਦੋਹਾਂ ਨੇ ਪਰਿਵਾਰ ਨੂੰ ਬਿਨਾਂ ਦੱਸੇ ਵਿਆਹ ਕਰ ਲਿਆ। ਦੋਵੇਂ ਸਾਰਾ ਅਲੀ ਖ਼ਾਨ ਅਤੇ ਇਬ੍ਰਾਹਿਮ ਅਲੀ ਖ਼ਾਨ ਦੇ ਮਾਤਾ-ਪਿਤਾ ਬਣੇ।

ਵਿਆਹ ਤੋਂ 13 ਸਾਲ ਬਾਅਦ ਦੋਵਾਂ ਦੇ ਰਿਸ਼ਤੇ 'ਚ ਦਰਾਰ ਆ ਗਈ। ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਅਤੇ ਉਨ੍ਹਾਂ ਦੇ ਰਾਹ ਹਮੇਸ਼ਾ ਲਈ ਇੱਕ ਦੂਜੇ ਤੋਂ ਵੱਖ ਹੋ ਗਏ। ਅੰਮ੍ਰਿਤਾ ਸਿੰਘ ਨੇ ਦੂਜਾ ਵਿਆਹ ਨਹੀਂ ਕਰਵਾਇਆ ਅਤੇ ਆਪਣੇ ਬੱਚਿਆਂ ਨੂੰ ਪਾਲਣ ਵਿੱਚ ਰੁੱਝ ਗਈ। ਦੂਜੇ ਪਾਸੇ ਫਿਲਮ 'ਟਸ਼ਨ' ਦੇ ਸੈੱਟ 'ਤੇ ਸੈਫ ਅਲੀ ਖ਼ਾਨ ਕਰੀਨਾ ਕਪੂਰ ਦੇ ਕਰੀਬ ਆਏ। ਦੋਹਾਂ ਨੇ ਸਾਲ  2012 'ਚ ਵਿਆਹ ਕਰਵਾ ਲਿਆ।

Image Source : instagram

ਦਿਲਚਸਪ ਗੱਲ ਇਹ ਸੀ ਕਿ ਇਸ ਵਿਆਹ 'ਚ ਸੈਫ ਦੀ ਬੇਟੀ ਸਾਰਾ ਨੇ ਵੀ ਸ਼ਿਰਕਤ ਕੀਤੀ ਸੀ। ਸਾਰਾ ਅਲੀ ਖ਼ਾਨ ਆਪਣੀ ਦੂਜੀ ਮਾਂ ਕਰੀਨਾ ਕਪੂਰ ਖ਼ਾਨ ਨਾਲ ਸ਼ਾਨਦਾਰ ਬੌਂਡਿੰਗ ਸ਼ੇਅਰ ਕਰਦੀ ਹੈ। ਦੋਹਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਵੀ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਸਾਰਾ ਨੂੰ ਸਮੇਂ-ਸਮੇਂ 'ਤੇ ਸੈਫ-ਕਰੀਨਾ ਨੂੰ ਉਨ੍ਹਾਂ ਦੇ ਘਰ ਮਿਲਣ ਜਾਂਦੀ ਵੀ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਕਈ ਵਾਰ ਸਾਰਾ ਅਲੀ ਖ਼ਾਨ ਨੂੰ ਕਰੀਨਾ ਤੇ ਸੈਫ ਨਾਲ ਛੁੱਟੀਆਂ ਮਨਾਉਂਦੇ ਹੋਏ ਇੱਕਠੇ ਵੇਖਿਆ ਗਿਆ ਹੈ।

ਸਾਰਾ ਤੇ ਕਰੀਨਾ ਦੀ ਇੰਨੀ ਸ਼ਾਨਦਾਰ ਬੌਂਡਿੰਗ ਦੇਖ ਕੇ ਕੀ ਅੰਮ੍ਰਿਤਾ ਸਿੰਘ ਨੂੰ ਈਰਖਾ ਹੁੰਦੀ ਹੈ? ਪੈਪਰਾਜ਼ੀਸ ਵੱਲੋਂ ਪੁੱਛੇ ਗਏ ਇਸ ਸਵਾਲ ਦਾ ਜਵਾਬ ਖ਼ੁਦ ਅੰਮ੍ਰਿਤਾ ਸਿੰਘ ਨੇ ਇੱਕ ਇੰਟਰਵਿਊ 'ਚ ਦਿੱਤਾ ਹੈ। ਅੰਮ੍ਰਿਤਾ ਸਿੰਘ ਨੇ ਕਿਹਾ ਕਿ ਬੇਸ਼ਕ ਉਹ ਪਤੀ ਸੈਫ ਅਲੀ ਖ਼ਾਨ ਤੋਂ ਵੱਖ ਹੋ ਗਈ ਹੈ ਤੇ ਦੋਹਾਂ ਦਾ ਰਿਸ਼ਤਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ, ਪਰ ਉਸ ਦੇ ਬੱਚੇ ਅਜੇ ਵੀ ਆਪਣੇ ਪਿਤਾ ਨਾਲ ਜੁੜੇ ਹੋਏ ਹਨ। ਉਹ ਆਪਣੇ ਪਿਤਾ ਸੈਫ ਨਾਲ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ।

Image Source : instagram

 

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪੋਸਟ ਸ਼ੇਅਰ ਕਰ ਕੀਤੀ ਈਰਾਨੀ ਕੁੜੀ ਮਹਿਸਾ ਅਮੀਨੀ ਲਈ ਇਨਸਾਫ ਦੀ ਮੰਗ

ਇਸ ਦੇ ਨਾਲ ਹੀ ਸਾਰਾ ਤੇ ਕਰੀਨਾ ਦੀ ਬੌਂਡਿੰਗ ਬਾਰੇ ਗੱਲ ਕਰਦੇ ਹੋਏ ਅੰਮ੍ਰਿਤਾ ਨੇ ਕਿਹਾ ਕਿ ਉਸ ਨੂੰ ਇਸ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਉਹ ਸਾਰਾ ਨੂੰ ਕਦੇ ਵੀ  ਸੈਫ ਅਤੇ ਕਰੀਨਾ ਦੇ ਵਿਆਹ 'ਚ ਨਾਂ ਜਾਣ ਦਿੰਦੀ। ਵੈਸੇ, ਇੱਕ ਇੰਟਰਵਿਊ ਵਿੱਚ ਸਾਰਾ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਅੰਮ੍ਰਿਤਾ ਸਿੰਘ ਨੇ ਖ਼ੁਦ ਉਸ ਨੂੰ ਸੈਫ ਤੇ ਕਰੀਨਾ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਤਿਆਰ ਕੀਤਾ ਸੀ ਅਤੇ ਉਸ ਦੇ ਲਹਿੰਗੇ ਤੋਂ ਲੈ ਕੇ ਗਹਿਣਿਆਂ ਤੱਕ ਸਭ ਖ਼ੁਦ ਡਿਜ਼ਾਈਨ ਕੀਤਾ ਸੀ।

You may also like