ਫੋਟੋਸ਼ੂਟ ਵਿਵਾਦ ’ਚ ਫਸੇ ਰਣਵੀਰ ਸਿੰਘ ਨੇ ਮੁੰਬਈ ਪੁਲਿਸ ਨੂੰ ਕਿਹਾ ਕਿ- ਉਨ੍ਹਾਂ ਨੂੰ ਪਤਾ...

written by Lajwinder kaur | August 30, 2022

Ranveer Singh tells Mumbai police he didn't know: ਇੱਕ ਮੈਗਜ਼ੀਨ ਲਈ ਕਰਵਾਏ ਬੋਲਡ ਫੋਟੋਸ਼ੂਟ ਨੂੰ ਲੈ ਕੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਖੂਬ ਚਰਚਾ ‘ਚ ਆ ਗਏ ਸਨ। ਰਣਵੀਰ ਦੀ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਇੱਕ ਐਨਜੀਓ ਵਰਕਰ ਨੇ ਐਕਟਰ ਰਣਵੀਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ।

ਜਿਸ 'ਚ ਹੁਣ ਅਦਾਕਾਰ ਨੇ ਆਪਣਾ ਬਿਆਨ ਦਰਜ ਕਰਵਾਏ ਹਨ। ਰਣਵੀਰ ਸਿੰਘ ਨੇ ਮੁੰਬਈ ਪੁਲਿਸ ਦੇ ਸਾਹਮਣੇ ਕਿਹਾ ਕਿ ਉਸ 'ਤੇ ਲੱਗੇ ਸਾਰੇ ਦੋਸ਼ ਗਲਤ ਹਨ। ਬੀਤੇ ਸੋਮਵਾਰ ਨੂੰ ਵਿਵਾਦਿਤ ਫੋਟੋਸ਼ੂਟ ਮਾਮਲੇ 'ਚ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਤੋਂ ਕਰੀਬ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਣਵੀਰ ਸਿੰਘ ਆਪਣਾ ਬਿਆਨ ਦਰਜ ਕਰਵਾਉਣ ਲਈ ਸਵੇਰੇ ਹੀ ਥਾਣੇ ਪਹੁੰਚ ਗਏ ਸਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' ਦੀ ਰਿਲੀਜ਼ ‘ਤੇ ਲੱਗੀ ਰੋਕ, ਕੋਰਟ ਨੇ ਸਲੀਮ ਮਰਚੈਂਟ ਨੂੰ ਨੋਟਿਸ ਭੇਜ ਕੇ ਮੰਗਿਆ ਜਵਾਬ

image From Instagram

ਅਭਿਨੇਤਾ ਰਣਵੀਰ ਸਿੰਘ ਫੋਟੋਸ਼ੂਟ ਮਾਮਲੇ ਵਿੱਚ ਪੁੱਛਗਿੱਛ ਦੀ ਪੁਸ਼ਟੀ ਕਰਦੇ ਹੋਏ, ਜ਼ੋਨ 6 ਦੇ ਡਿਪਟੀ ਕਮਿਸ਼ਨਰ ਪੁਲਿਸ ਕ੍ਰਿਸ਼ਨਾ ਕਾਂਤ ਉਪਾਧਿਆਏ ਨੇ ਕਿਹਾ, “ਰਣਵੀਰ ਸਿੰਘ ਪੁੱਛਗਿੱਛ ਦੇ ਹਿੱਸੇ ਵਜੋਂ ਆਪਣਾ ਬਿਆਨ ਦਰਜ ਕਰਨ ਅਤੇ ਜਾਂਚ ਵਿੱਚ ਸਾਡੀ ਮਦਦ ਕਰਨ ਲਈ ਸਵੇਰੇ ਪੁਲਿਸ ਸਟੇਸ਼ਨ ਪਹੁੰਚਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ। ਜੇਕਰ ਸਾਨੂੰ ਉਸ (ਰਣਵੀਰ) ਦੇ ਪੱਖ ਤੋਂ ਹੋਰ ਸਹਿਯੋਗ ਦੀ ਲੋੜ ਪਈ ਤਾਂ ਅਸੀਂ ਇੱਕ ਹੋਰ ਸੰਮਨ ਜਾਰੀ ਕਰਾਂਗੇ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ranveer Singh Photoshoot Row: Actor seeks more time to appear before Mumbai police image From Instagram

ਮੀਡੀਆ ਰਿਪੋਰਟ ਦੇ ਅਨੁਸਾਰ ਇੱਕ ਸੂਤਰ ਨੇ ਖੁਲਾਸਾ ਕੀਤਾ ਕਿ ਰਣਵੀਰ ਸਿੰਘ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਇਹ ਤਸਵੀਰਾਂ ਉਸ ਲਈ ਮੁਸੀਬਤ ਖੜੀ ਕਰ ਦੇਣਗੀਆਂ।

Ranveer Singh Photoshoot Row: Actor seeks more time to appear before Mumbai police image From Instagram

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਆਲੀਆ ਭੱਟ ਦੇ ਨਾਲ ਨਜ਼ਰ ਆਉਣਗੇ। ਜੀ ਹਾਂ ਰੌਕੀ ਔਰ ਰਾਣੀ ਕੀ ਲਵ ਸਟੋਰੀ ਟਾਈਟਲ ਹੇਠ ਬਣੀ ਫ਼ਿਲਮ ‘ਚ ਉਹ ਆਲਿਆ ਭੱਟ, ਧਰਮਿੰਦਰ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

You may also like