ਭੈਰੋਂ ਸਿੰਘ ਰਾਠੌਰ ਦੇ ਦਿਹਾਂਤ ਦੀ ਖ਼ਬਰ ਸੁਣ ਭਾਵੁਕ ਹੋਏ ਸੁਨੀਲ ਸ਼ੈੱਟੀ, ਟਵੀਟ ਸ਼ੇਅਰ ਕਰ ਦਿੱਤੀ ਸ਼ਰਧਾਂਜਲੀ

written by Pushp Raj | December 20, 2022 11:45am

Bhairon Singh Rathore Passes Away: 1971 ਦੀ ਜੰਗ ਦੇ ਨਾਇਕ ਭੈਰੋਂ ਸਿੰਘ ਰਾਠੌਰ ਦਾ ਦਿਹਾਂਤ ਹੋ ਗਿਆ ਹੈ। ਭੈਰੋਂ ਸਿੰਘ ਨੇ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਆਪਣਾ ਆਖ਼ਰੀ ਸਾਹ ਲਿਆ। ਭੈਰੋਂ ਨੂੰ ਬੁਖਾਰ ਅਤੇ ਛਾਤੀ ਵਿੱਚ ਤੇਜ਼ ਦਰਦ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਭੈਰੋਂ ਸਿੰਘ ਰਾਠੌਰ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਬੇਹੱਦ ਭਾਵੁਕ ਹੋ ਗਏ।

image source: twitter

ਭੈਰੋਂ ਸਿੰਘ ਦੇ ਦਿਹਾਂਤ 'ਤੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜੰਗੀ ਨਾਇਕ ਭੈਰੋਂ ਸਿੰਘ ਰਾਠੌਰ ਨੂੰ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਫ਼ਿਲਮ 'ਬਾਰਡਰ' 'ਚ ਸੁਨੀਲ ਸ਼ੈੱਟੀ ਨੇ ਭੈਰੋਂ ਦਾ ਕਿਰਦਾਰ ਨਿਭਾਇਆ ਸੀ। ਸੁਨੀਲ ਸ਼ੈੱਟੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬੇਹੱਦ ਦੁਖੀ ਹਨ।

ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ 81 ਸਾਲਾ ਭੈਰੋਂ ਸਿੰਘ ਰਾਠੌਰ ਦੇ ਦਿਹਾਂਤ 'ਤੇ ਬੀਐਸਐਫ ਵੱਲੋਂ ਸਾਂਝੇ ਕੀਤੇ ਗਏ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ, 'ਰੈਸਟ ਇਨ ਪਾਵਰ ਨਾਇਕ ਭੈਰੋਂ ਸਿੰਘ ਜੀ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਦੱਸ ਦੇਈਏ ਕਿ ਸਿਰਫ ਸੁਨੀਲ ਸ਼ੈੱਟੀ ਹੀ ਨਹੀਂ ਬਲਕਿ ਕਈ ਹੋਰ ਲੋਕਾਂ ਨੇ ਵੀ ਭੈਰੋਂ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ।

image source: twitter

ਕੌਣ ਸਨ ਭੈਰੋਂ ਸਿੰਘ ਰਾਠੌਰ?
ਭੈਰੋਂ ਸਿੰਘ ਸਾਲ 1987 ਵਿੱਚ ਬੀਐਸਐਫ ਤੋਂ ਸੇਵਾਮੁਕਤ ਹੋਏ ਸਨ। ਭੈਰੋਂ ਸਿੰਘ ਨੇ ,ਸਾਲ 1971 ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੀ ਜੰਗ ਵਿੱਚ ਹਿੱਸਾ ਲਿਆ ਸੀ। ਭੈਰੋਂ ਸਿੰਘ ਨੇ ਇਸ ਜੰਗ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਇਸ ਲਈ ਉਨ੍ਹਾਂ ਨੂੰ ਇਸ ਜੰਗ ਦੇ ਮੁੱਖ ਨਾਇਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਕਈ ਰਾਸ਼ਟਰੀ ਪੁਰਸਾਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

81 ਸਾਲਾ ਭੈਰੋਂ ਸਿੰਘ ਰਾਠੌਰ ਨੂੰ ਲੌਂਗੇਵਾਲਾ ਚੌਕੀ 'ਤੇ 1971 ਦੀ ਜੰਗ ਦੇ ਦੌਰਾਨ ਵਿਖਾਈ ਗਈ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਸੋਮਵਾਰ ਨੂੰ ਬੀਐਸਐਫ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ। ਟਵੀਟ ਵਿੱਚ ਲਿਖਿਆ ਗਿਆ, 'ਡੀਜੀ ਬੀਐਸਐਫ ਅਤੇ ਹੋਰ ਸਾਰੇ ਰੈਂਕ 1971 ਦੀ ਲੌਂਗੇਵਾਲਾ ਜੰਗ ਦੇ ਹੀਰੋ ਸੈਨਾ ਮੈਡਲ ਐਵਾਰਡੀ ਭੈਰੋਂ ਸਿੰਘ ਰਾਠੌਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦੇ ਹਨ।'

image source: twitter

ਹੋਰ ਪੜ੍ਹੋ: ਰਣਵੀਰ ਸਿੰਘ ਨੇ ਦੀਪਿਕਾ ਪਾਦੁਕੋਣ ਲਈ ਕਹੀ ਅਜਿਹੀ ਗੱਲ, ਇਸ ਨੂੰ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਫ਼ਿਲਮ ਬਾਰਡਰ 'ਚ ਸੁਨੀਲ ਸ਼ੈੱਟੀ ਨੇ ਨਿਭਾਇਆ ਸੀ ਭੈਰੋਂ ਸਿੰਘ ਦਾ ਕਿਰਦਾਰ
ਸਾਲ 1997 'ਚ ਆਈ ਫਿਲਮ 'ਬਾਰਡਰ' ਕਾਫੀ ਹਿੱਟ ਰਹੀ ਸੀ। ਇਹ ਫ਼ਿਲਮ ਭਾਰਤ-ਪਾਕਿਸਤਾਨ ਜੰਗ 'ਤੇ ਆਧਾਰਿਤ ਸੀ। ਇਸ ਫ਼ਿਲਮ 'ਚ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ ਅਤੇ ਇਸ ਫ਼ਿਲਮ ਵਿੱਚ ਸੁਨੀਲ ਸ਼ੈਟੀ ਨੇ ਦੇਸ਼ ਦੇ ਬਹਾਦਰ ਯੋਧਾ ਭੈਰੋਂ ਸਿੰਘ ਦਾ ਕਿਰਦਾਰ ਨਿਭਾਇਆ ਸੀ। ਸੁਨੀਲ ਤੋਂ ਇਲਾਵਾ ਫ਼ਿਲਮ 'ਚ ਸੰਨੀ ਦਿਓਲ, ਜੈਕੀ ਸ਼ਰਾਫ, ਅਕਸ਼ੈ ਖੰਨਾ, ਸੁਦੇਸ਼ ਬੈਰੀ, ਪੁਨੀਤ ਈਸਰ ਅਤੇ ਕੁਲਭੂਸ਼ਣ ਖਰਬੰਦਾ, ਤੱਬੂ, ਰਾਖੀ, ਪੂਜਾ ਭੱਟ ਅਤੇ ਸ਼ਰਬਾਨੀ ਮੁਖਰਜੀ ਵਰਗੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

You may also like